ਮਨਕਿਰਤ ਔਲਖ ਹੋਇਆ 10 ਕਰੋੜ ਲੋਕਾਂ 'ਚ ਬਦਨਾਮ

By  Gourav Kochhar January 2nd 2018 01:37 PM

ਮਨਕਿਰਤ ਔਲਖ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ, ਜਿੰਨ੍ਹੇ ਗੀਤ ਉਹ ਮਹੀਨੇ ਦੇ ਵਿਚ ਰਿਲੀਜ਼ ਕਰ ਦਿੰਦੇ ਆ ਉਨ੍ਹੇਂ ਗੀਤ ਤਾਂ ਕੋਈ ਗਾਇਕ ਚੁਣਦਾ ਵੀ ਨਹੀਂ ਹੋਣਾ | ਫਿਲਹਾਲ ਮਨਕਿਰਤ ਔਲਖ ਜਿਸ ਗੀਤ ਦੀ ਸਫਲਤਾ ਨੂੰ ਧੂਮ-ਧਾਮ ਨਾਲ ਮਨਾਂ ਰਹੇ ਨੇ, ਉਸ ਗੀਤ ਦਾ ਨਾਮ ਹੈ "ਬਦਨਾਮ Badnam" | ਬਦਨਾਮ ਨੂੰ ਰਿਲੀਜ਼ ਹੋਏ ਚਾਹੇ ਥੋੜਾ ਚਿਰ ਹੀ ਹੋਇਆ ਹੈ ਪਰ ਇਸਦੀ ਮਸਹੂਰੀ ਅਜੇ ਤੱਕ ਸਿਖਰਾਂ ਤੇ ਹੈ |

ਮਨਕਿਰਤ ਔਲਖ ਦਾ ਇਹ ਪਹਿਲਾ ਗੀਤ ਹੈ ਜਿਸਨੇ ਯੂ-ਟਿਊਬ ਤੇ 100 ਮਿਲੀਅਨ ਵਿਊਸ ਨੂੰ ਪਾਰ ਕਰ ਲਿਆ ਹੈ | ਉਂਝ ਵੇਖਿਆ ਜਾਵੇ ਤਾਂ ਬਦਨਾਮ ਮਨਕਿਰਤ ਔਲਖ Mankirat Aulakh ਦਾ ਪਹਿਲਾ ਇਹੋ ਜਿਹਾ ਸੋਂਗ ਸੀ ਜਿਸਦੇ ਵਿਚ ਉਨ੍ਹਾਂ ਦੀ ਆਵਾਜ਼ ਦਾ ਤੇ ਉਨ੍ਹਾਂ ਦੇ ਅੰਦਾਜ਼ ਦਾ ਬਿਲਕੁਲ ਹੀ ਵੱਖਰਾ ਸਟਾਈਲ ਵੇਖਣ ਨੂੰ ਮਿਲਿਆ ਸੀ | ਇਸਲਈ ਉਨ੍ਹਾਂ ਨੇ ਆਪਣੇ ਇਸ ਸੋਂਗ ਦੀ ਸਫਲਤਾ ਨੂੰ ਆਪਣੇ ਫੈਨਸ ਨਾਲ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਸੱਭ ਤੁਹਾਡੇ ਸਾਥ ਦੇ ਨਾਲ ਹੀ ਸੱਚ ਸਾਬਿਤ ਹੋਇਆ ਹੈ !

https://www.youtube.com/watch?v=pXPHSaj8qSw

ਜਾਣੋ ਜੱਸੀ ਗਿੱਲ ਅਤੇ ਮਨਕਿਰਤ ਔਲਖ ਦੇ ਇਕੱਠੇ ਹੋਣ ਪਿੱਛੇ ਦਾ ਸੱਚ

ਮਨਕਿਰਤ ਔਲਖ ਤੇ ਜੱਸੀ ਗਿੱਲ ਲੱਗਦਾ ਅੱਜ ਕਲ ਇਕੱਠੇ ਹੀ ਕੋਈ ਪ੍ਰੋਜੈਕਟ ਦੀ ਤਿਆਰੀ ਕਰ ਰਹੇ ਨੇ |

ਹਾਲ ਹੀ ਵਿਚ ਮਨਕਿਰਤ ਔਲਖ Mankirat Aulakh ਨੇ ਜੱਸੀ ਗਿੱਲ Jassie Gill ਦੇ ਨਾਲ ਇਕ ਤਸਵੀਰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਰਦੇ ਹੋਏ ਲਿਖਿਆ ਕਿ “ਪੋਸਿਟਿਵ ਫੇਸ ਨੰਬਰ. 1 ਵੀਰਾ” ਹੁਣ ਸਾਨੂੰ ਇਹ ਨਹੀਂ ਪਤਾ ਕਿ ਉਹ ਇਕੱਠੇ ਕਿੱਸੇ ਪ੍ਰੋਜੈਕਟ ਕਰਕੇ ਹੋਏ ਨੇ ਜਾਂ ਫਿਰ ਵੈਸੇ ਹੀ ਮੇਲ-ਜੋਲ ਵਧਾਉਣ ਲਈ |

ਪਰ ਜੋ ਵੀ ਕਹੋ ਇਕੋ ਹੀ ਤਸਵੀਰ ਵਿਚ ਇਹ ਦੋਨੋ ਹੀ ਬੜੇ ਸ਼ਾਨਦਾਰ ਲੱਗ ਰਹੇ ਨੇ !

Related Post