ਦਾਰੂ ਬੰਦ ਕਰਵਾ ਰਹੇ ਹਨ ਗਾਇਕ ਮਨਕਿਰਤ ਔਲਖ, ਵੇਖੋ ਵੀਡੀਓ

By  Gourav Kochhar May 25th 2018 09:52 AM -- Updated: May 26th 2018 02:15 PM

ਮਨਕਿਰਤ ਜਿਸਨੇ ਹੁਣ ਤੱਕ ਲਗਾਤਾਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਤੇ ਹੁਣ ਉਹ ਇਕ ਵਾਰ ਫਿਰ ਹਾਜ਼ਿਰ ਹੈ ਆਪਣੇ ਨਵੇਂ ਗੀਤ "ਦਾਰੂ ਬੰਦ" ਦੇ ਨਾਲ | ਮਨਕਿਰਤ ਔਲਖ ਨੇ ਹੁਣ ਤੱਕ ਆਪਣੀ ਦਮਦਾਰ ਆਵਾਜ਼ ਅਤੇ ਜੋਸ਼ੀਲੇ ਗੀਤਾਂ ਨਾਲ ਹਰ ਇਕ ਪੰਜਾਬੀ ਦਾ ਦਿਲ ਜਿਤਿਆ ਹੈ | ਹਰ ਵਾਰ ਦੀ ਤਰਾਂ ਇਸ ਵਾਰ ਮਨਕਿਰਤ ਕੁਝ ਵੱਖਰਾ ਲੈ ਕੇ ਆਏ ਹਨ | ਉਨ੍ਹਾਂ ਦੇ ਨਵੇਂ ਗੀਤ "ਦਾਰੂ ਬੰਦ" ਵਿਚ ਭੰਗੜਾ ਬੀਟਸ ਦੇ ਨਾਲ ਨਾਲ ਸੁਰਾਂ ਦੀ ਮਹਿਕ ਵੀ ਆਵੇਗੀ | ਇਸ ਗੀਤ ਵਿਚ ਮਨਕਿਰਤ ਔਲਖ Mankirt Aulakh ਇਕ ਕੁੜੀ ਵਾਸਤੇ ਗੀਤ ਗਾਉਂਦੇ ਹਨ ਅਤੇ ਦਸਦੇ ਹਨ ਕਿ ਉਨ੍ਹਾਂ ਨੇ ਦਾਰੂ ਪੀਣੀ ਬੰਦ ਕਰ ਦਿਤੀ ਹੈ |

daaru band

ਮਨਕਿਰਤ ਔਲਖ Mankirt Aulakh ਨੇ ਬਹੁਤ ਹੀ ਘੱਟ ਸਮੇਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਨਾਮ ਬਣਾਇਆ ਹੈ | ਉਨ੍ਹਾਂ ਗਏ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਹੈ ” “ਬਦਨਾਮ”, “ਕਦਰ”, “ਖ਼ਿਆਲ Khyaal”, “ਡਾਂਗ” ਵਰਗੇ ਹਿੱਟ ਗੀਤ ਦੇਣ ਵਾਲਾ ਮਨਕਿਰਤ ਅੱਜ ਕਲ ਲਾਈਵ ਸ਼ੋਅ ਕਰ ਰਿਹਾ ਹੈ ਕੈਨੇਡਾ ਵਿਚ | ਹਾਲ ਹੀ ਵਿਚ ਉਨ੍ਹਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਇਕ ਵੀਡੀਓ ਸਾਂਝਾ ਕਿੱਤੀ ਸੀ ਜਿਸ ਵਿਚ ਉਹ ਲਾਈਵ ਪਰਫੋਰਮ ਕਰ ਰਹੇ ਸਨ ਅਤੇ ਪੂਰਾ ਹਾਲ ਲੋਕਾਂ ਨਾਲ ਭਰਿਆ ਹੋਇਆ ਸੀ |

ਲੋਕਾਂ ਦੀ ਇੰਨ੍ਹੀ ਜਿਆਦਾ ਭੀੜ ਵੇਖ ਕੇ ਤਾਂ ਇਕ ਗੱਲ ਕਹਿ ਸਕਦੇ ਹਾਂ ਕਿ ਵਾਹ ਵੀ ਮਨਕਿਰਤਾ ਤੂੰ ਤਾਂ ਕੈਨੇਡਾ ਵਿਚ ਵੀ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ |

https://www.youtube.com/watch?v=e8XoJsBCi2k

Related Post