ਦੇਖੋ ਵੀਡੀਓ : ਕਿਸਾਨਾਂ ਦੇ ਹੱਕਾਂ ਲਈ ਸਰਕਾਰਾਂ ਨਾਲ ਮੱਥਾ ਲਾ ਰਹੇ ਸੰਘਰਸ਼ਸ਼ੀਲ ਲੋਕਾਂ ਦੇ ਹੌਸਲੇ ਨੂੰ ਬਿਆਨ ਕਰ ਰਹੇ ਨੇ ਮਨਮੋਹਨ ਵਾਰਿਸ ਤੇ ਕਮਲ ਹੀਰ ਆਪਣੇ ਨਵੇਂ ਗੀਤ ‘ਸ਼ੇਰਾਂ ਨੇ ਦਿੱਲੀ ਘੇਰ ਲਈ’

By  Lajwinder kaur December 11th 2020 04:29 PM

ਪੰਜਾਬੀ ਗਾਇਕ ਮਨਮੋਹਨ ਵਾਰਿਸ ਆਪਣੇ ਨਵੇਂ ਗੀਤ ਕ੍ਰਾਂਤੀਕਾਰੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਤਿੰਨੋ ਭਰਾਵਾਂ ਮਤਲਬ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਨੇ ਮਿਲਕੇ ਗਾਇਆ ਹੈ । manmohan waris and kamal heer

ਹੋਰ ਪੜ੍ਹੋ : ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਕਰਨ ਔਜਲਾ, ਕਿਹਾ-‘ਤੇਰੀ ਯਾਦ ਵੀ ਬਹੁਤ ਆਉਂਦੀ ਆ ਤੇ ਰੋਣਾ ਵੀ ਨਹੀਂ ਆਉਂਦਾ’

ਮਨਮੋਹਨ ਵਾਰਿਸ ਨੇ ਫੇਸਬੁੱਕ ਉੱਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ - '‘ਸ਼ੇਰਾਂ ਨੇ ਦਿੱਲੀ ਘੇਰ ਲਈ’ ‘SHERAN NE DILLI GHER LAYI’

ਕ੍ਰਾਂਤੀਕਾਰੀ ਗੀਤ ਪੇਸ਼ ਹੈ। ਕਿਸਾਨਾਂ ਦੇ ਹੱਕਾਂ ਲਈ ਸਰਕਾਰਾਂ ਨਾਲ ਮੱਥਾ ਲਾਉਣ ਵਾਲੇ ਸੰਘਰਸ਼ਸ਼ੀਲ ਲੋਕਾਂ ਦੇ ਨਾਮ!!!

ਵੱਧ ਤੋਂ ਵੱਧ ਸ਼ੇਅਰ ਕਰੋ ਜੀ’

farmer protest

ਇਸ ਗੀਤ ਦੇ ਬੋਲ Mangal Hathur ਨੇ ਲਿਖੇ ਨੇ ਤੇ ਮਿਊਜ਼ਿਕ Sangtar ਨੇ ਦਿੱਤਾ ਹੈ । ਗਾਣੇ ਦਾ ਵੀਡੀਓ Plasma Records ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦ੍ਰਿਸ਼ਾਂ ਨੂੰ ਵੀ ਪੇਸ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of new song sheran ne dilli gher laee

Related Post