ਸੂਫ਼ੀ ਰੰਗ 'ਚ ਰੰਗੇ ਨਜ਼ਰ ਆਉਣਗੇ ਮਨਮੋਹਨ ਵਾਰਿਸ, ਲੈ ਕੇ ਆ ਰਹੇ ਨੇ 'ਰੱਬ ਵਰਗਾ ਯਾਰ'

By  Aaseen Khan June 14th 2019 02:17 PM

ਮਨਮੋਹਨ ਵਾਰਿਸ ਪੰਜਾਬ ਸੰਗੀਤ ਦਾ ਉਹ ਸਿਤਾਰਾ ਜਿੰਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਬਲਬੂਤੇ 'ਤੇ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਮਨਮੋਹਨ ਵਾਰਿਸ ਹੁਣ ਸੂਫ਼ੀ ਰੰਗ 'ਚ ਰੰਗੇ ਨਜ਼ਰ ਆਉਣ ਵਾਲੇ ਹਨ ਕਿਉਂਕਿ ਉਹਨਾਂ ਦੇ ਨਵੇਂ ਗੀਤ 'ਰੱਬ ਵਰਗਾ ਯਾਰ' ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਹ ਗੀਤ ਸੂਫ਼ੀ ਗੀਤ ਹੋਣ ਵਾਲਾ ਹੈ ਜਿਸ ਦੇ ਬੋਲ ਦਵਿੰਦਰ ਖੰਨੇ ਵਾਲਾ ਦੀ ਕਲਮ ਚੋਂ ਨਿੱਕਲੇ ਹਨ। ਗਾਣੇ ਦਾ ਸੰਗੀਤ ਮਨਮੋਹਨ ਵਾਰਿਸ ਹੋਰਾਂ ਦੇ ਭਰਾ ਸੰਗਤਾਰ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਵੀਡੀਓ ਸੰਦੀਪ ਸ਼ਰਮਾ ਵੱਲੋਂ ਬਣਾਇਆ ਗਿਆ ਹੈ।

 

View this post on Instagram

 

New Sufi Song release ho riha 15 June Saturday 7:30 am Classical Rang!!!

A post shared by Manmohan Waris (@manmohanwaris) on Jun 13, 2019 at 11:59pm PDT

ਹੋਰ ਵੇਖੋ : ਬਚਪਨ ਦੀਆਂ ਯਾਰੀਆਂ ਦੀਆਂ ਖ਼ੂਬਸੂਰਤ ਯਾਦਾਂ ਅੱਖਾਂ ਸਾਹਮਣੇ ਲੈ ਕੇ ਆਉਂਦਾ ਹੈ ਆਰ ਨੇਤ ਦਾ ਗੀਤ '26 ਸਾਲ

ਇਹ ਗੀਤ ਇੱਕ ਕਲਾਸਿਕ ਨੰਬਰ ਹੋਵੇਗਾ ਜਿਹੜਾ 15 ਜੂਨ ਯਾਨੀ ਕੱਲ੍ਹ ਸਵੇਰੇ 7:30 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਗਤਾਰ ਤਿੰਨਾਂ ਭਰਾਵਾਂ ਨੇ ਮਿਲ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ। ਵਾਰਿਸ ਭਰਾਵਾਂ ਵੱਲੋਂ ਹਰ ਸਾਲ ਗਾਏ ਜਾਂਦੇ ਪੰਜਾਬੀ ਵਿਰਸੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

Related Post