ਮਨਮੋਹਨ ਵਾਰਿਸ ‘ਮਿਲ ਨਹੀਂ ਸਕਦੀ’ ਗਾਣੇ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

By  Lajwinder kaur September 23rd 2019 12:40 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਮਨਮੋਹਨ ਵਾਰਿਸ ਜਿਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਅਹਿਮ ਜਗ੍ਹਾ ਬਣਾਈ ਹੋਈ ਹੈ। ਇਸ ਵਾਰ ਉਹ ਆਪਣੇ ਨਵੇਂ ਗੀਤ ‘ਮਿਲ ਨਹੀਂ ਸਕਦੀ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਦਿਲ ਦੇ ਦਰਦਾਂ ਨੂੰ ਬਿਆਨ ਕਰਦੇ ਇਸ ਗਾਣੇ ਨੂੰ ਮਨਮੋਹਨ ਵਾਰਿਸ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਪਿਆਰ ਦੀਆਂ ਤਰਜ਼ਾਂ ਨੂੰ ਛੇੜਦਾ ਅਰਮਾਨ ਬੇਦਿਲ ਦੇ ਨਵੇਂ ਗੀਤ ‘ਲਵ ਯੂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗਾਣੇ ‘ਚ ਉਨ੍ਹਾਂ ਨੇ ਆਸ਼ਿਕ ਦੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਦੀ ਮਹਿਬੂਬਾ ਧੋਖਾ ਦੇ ਜਾਂਦੀ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ।

‘ਮਿਲ ਨਹੀਂ ਸਕਦੀ’ ਗਾਣੇ ਦੇ ਬੋਲ ਸੁੱਖਪਾਲ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਮਨਮੋਹਨ ਵਾਰਿਸ ਦੇ ਸੰਗੀਤਕਾਰ ਭਰਾ ਸੰਗਤਾਰ ਨੇ ਦਿੱਤਾ ਹੈ। ਨਵਰਾਜ ਰਾਜਾ ਵੱਲੋਂ ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਅਵਤਾਰ ਲੱਖਾ ਪ੍ਰੋਡਿਊਸ ਕੀਤਾ ਗਿਆ ਹੈ। ਇਸ ਗਾਣੇ ਨੂੰ ਟੋਟਲ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post