ਮੰਨਤ ਨੂਰ ਤੇ ਰਾਜਵੀਰ ਜਵੰਦਾ ਦਾ ਨਵਾਂ ਗੀਤ ‘Thar’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur March 27th 2022 11:33 AM

ਥਾਰ ਗੱਡੀ ਉੱਤੇ ਪਹਿਲਾਂ ਹੀ ਕਈ ਗਾਇਕ ਗੀਤ ਗਾ ਚੁੱਕੇ ਹਨ। ਅਜਿਹੇ ‘ਚ ਗਾਇਕ ਰਾਜਵੀਰ ਜਵੰਦਾ ਤੇ ਗਾਇਕਾ ਮੰਨਤ ਨੂਰ ਨਵਾਂ ਗੀਤ ਥਾਰ ਲੈ ਕੇ ਆਏ ਨੇ। ਇਸ ਪਿਆਰੇ ਜਿਹੇ ਗੀਤ ਨੂੰ ਦੋਵੇਂ ਗਾਇਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ

inside image of thar song

ਥਾਰ ਗੀਤ ਦੇ ਬੋਲ ਨਾਮੀ ਗੀਤਕਾਰ ਕਪਤਾਨ ਨੇ ਲਿਖੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਲੇਵਲ ਅੱਪ ਵਾਲਿਆਂ ਨੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਰਾਜਵੀਰ ਜਵੰਦਾ ਤੇ ਮੰਨਤ ਨੂਰ ਗਾਣੇ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। MN Melody ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

singer rajvir and mannat

ਜੇ ਗੱਲ ਕਰੀਏ ਮੰਨਤ ਨੂਰ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਜੇ ਗੱਲ ਕਰੀਏ ਮੰਨਤ ਨੂਰ ਦੇ ਗਾਏ ‘ਲੌਂਗ ਲਾਚੀ’ ਗੀਤ ਦੀ ਤਾਂ ਉਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ ਇੱਕ ਬਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰਕੇ ਇਤਿਹਾਸ ਰਚਿਆ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ। ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਤਾਂ ਉਹ ਕੰਗਨੀ, ਮੁਕਾਬਲਾ ਮੁਕਾਬਲਾ, ਕੇਸਰੀ ਝੰਡੇ , ਲੈਂਡਲੌਰਡ, ਸ਼ੌਕੀਨ ਕੰਗਨੀ, ਮੁਕਾਬਲਾ ਤੇ ਸਰਨੇਮ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

Related Post