ਮੰਨਤ ਨੂਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Lajwinder kaur
December 2nd 2020 12:46 PM
ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਮੰਨਤ ਨੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਦਰਬਾਰ ਸਾਹਿਬ ਮੱਥਾ ਟੇਕਦਿਆ ਦੀ ਇੱਕ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਹੋਰ ਪੜ੍ਹੋ : ਜਸਬੀਰ ਜੱਸੀ ਤੇ ਐਮੀ ਵਿਰਕ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਟਵਿੱਟਰ ‘ਤੇ ਕਰਾਈ ਬੋਲਤੀ ਬੰਦ
ਮੰਨਤ ਨੂਰ ਨੇ ਕੈਪਸ਼ਨ ‘ਚ ਲਿਖਿਆ ਹੈ-‘ਵਾਹਿਗੁਰੂ ਜੀ ਵਾਹਿਗੁਰੂ ਜੀ..ਬਾਬਾ ਜੀ ਸਭ ਦਾ ਭੱਲਾ ਕਰੋ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਬੱਤ ਦੀ ਭਲੇ ਦੀ ਗੱਲ ਕਰ ਰਹੇ ਨੇ।

ਜੇ ਗੱਲ ਕਰੀਏ ਮੰਨਤ ਨੂਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਜੇ ਗੱਲ ਕਰੀਏ ਮੰਨਤ ਨੂਰ ਦੇ ਗਾਏ ‘ਲੌਂਗ ਲਾਚੀ’ ਗੀਤ ਦੀ ਤਾਂ ਉਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੂੰ ਇੱਕ ਬਿਲੀਅਨ ਵਿਊਜ਼ ਹਾਸਿਲ ਕਰਕੇ ਇਤਿਹਾਸ ਰਚਿਆ ਹੈ ।

View this post on Instagram