ਸ਼ੂਟਰ ਮਨਪ੍ਰੀਤ ਮੰਨੂ ਨੇ AK-47 ਨਾਲ ਸਿੱਧੂ ਮੂਸੇਵਾਲਾ ‘ਤੇ ਚਲਾਈ ਸੀ ਗੋਲੀ, ਗੱਡੀ ‘ਚ ਗ੍ਰੇਨੇਡ ਵੀ ਸਨ, ਦਿੱਲੀ ਪੁਲਿਸ ਨੇ ਕੀਤੇ ਕਈ ਵੱਡੇ ਖੁਲਾਸੇ

By  Lajwinder kaur June 20th 2022 05:27 PM -- Updated: June 20th 2022 05:36 PM

Sidhu Moose Wala Murder Case: ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਵੱਡੀ ਕਾਮਯਾਬੀ ਲੱਗੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਨੇ ਇਸ ਮਾਮਲੇ ਨਾਲ ਜੁੜੀਆਂ ਕਈ ਅਹਿਮ ਖੁਲਾਸੇ ਕੀਤੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਮਿਊਜ਼ਿਕ ਸ਼ੋਅ ਦਾ ਵੀਡੀਓ ਹੋਇਆ ਵਾਇਰਲ, ਸਿੱਧੂ ਮੂਸੇਵਾਲਾ ਲਈ ਗੀਤ ਗਾਉਂਦੇ ਹੋਏ ਕਿਹਾ- ‘ਮੂਸੇਵਾਲਾ ਨਾਮ ਦਿਲਾਂ ਉੱਤੇ ਲਿਖਿਆ’

Sidhu Moose Wala Murder Case: Shooter Manpreet Manu fired 'AK-47' at Shubhdeep Singh; Delhi Police makes shocking revelations

ਸਪੈਸ਼ਲ CP- ਸ਼ੂਟਰ ਮਨਪ੍ਰੀਤ ਮੰਨੂ ਨੇ AK-47 ਨਾਲ ਸਿੱਧੂ ਮੂਸੇਵਾਲਾ ‘ਤੇ ਗੋਲੀ ਚਲਾਈ ਸੀ । ਮੁਲਜ਼ਮਾਂ ਤੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ। ਰੂਪਾ, ਮੰਨੂ ਤੇ ਪ੍ਰਿਅਵ੍ਰਤ ਫੌਜੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਛੇ ਸ਼ਾਰਪ ਸ਼ੂਟਰ ਦੀਆਂ ਪਹਿਚਾਣ ਹੋ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਇਨ੍ਹਾਂ ਕੋਲ ਵੱਡੀ ਮਾਤਰਾ ‘ਚ ਹਥਿਆਰ ਵੀ ਸਨ। ਇਹ ਸਾਰੇ ਸ਼ੂਟਰ ਹੀ ਗੋਲਡੀ ਬਰਾੜ ਦੇ ਸੰਪਰਕ ‘ਚ ਸਨ। ਇਨ੍ਹਾਂ ਸ਼ਾਰਪਸ਼ੂਟਰ ਕੋਲ ਮਲਟੀਪਲ ਹਥਿਆਰ ਸਨ। ਇਨ੍ਹਾਂ ਕਾਤਿਲਾਂ ਕੋਲ ਗ੍ਰੇਨੇਡ ਚਲਾਣ ਦਾ ਬੈਕਅਪ ਵੀ ਸੀ।

Sidhu Moose Wala Murder Case: Shooter Manpreet Manu fired 'AK-47' at Shubhdeep Singh; Delhi Police makes shocking revelations

ਦੱਸ ਦਈਏ ਦਿੱਲੀ ਪੁਲਿਸ ਨੇ ਗੁਜਰਾਤ ਤੋਂ ਇਨ੍ਹਾਂ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਸ ਅਨੁਸਾਰ ਇਹ ਸ਼ਾਰਪ ਸ਼ੂਟਰ ਉੱਥੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ।

Sidhu Moose Wala Murder Case: Punjab Police gets 7-day remand of Lawrence Bishnoi Image Source: Twitter

ਦੱਸ ਦਈਏ 11 ਗ੍ਰਿਫਤਾਰੀਆਂ ਜੋ ਕਿ ਪੰਜਾਬ ਵਿੱਚ ਹੋ ਚੁੱਕੀਆਂ ਹਨ। ਇਸ ਮਾਮਲੇ ਕਰਕੇ ਹੀ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ ਤੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਲੈ ਕੇ ਲਿਆ ਗਿਆ ਹੋਇਆ ਹੈ। ਜਿੱਥੇ ਪੰਜਾਬ ਪੁਲਿਸ ਲਾਰੈਂਸ ਤੋਂ ਪੁੱਛਗਿੱਛ ਕਰ ਰਹੀ ਹੈ।

ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਪਹਿਲਾਂ ਰੇਕੀ ਵੀ ਕਰਵਾਈ ਗਈ ਸੀ। ਕੇਕੜਾ ਨੇ ਜੋ ਕਿ ਸਿੱਧੂ ਮੂਸੇਵਾਲਾ ਦਾ ਫੈਨ ਬਣਕੇ ਰੇਕੀ ਕਰਨ ਲਈ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ ਸੀ। ਇਸ ਨੇ ਹੀ ਸ਼ੂਟਰਾਂ ਨੂੰ ਦੱਸਿਆ ਸੀ ਕਿ ਸ਼ੁੱਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਆਪਣੇ ਸੁਰੱਖਿਆ ਗਾਰਡਸ ਤੋਂ ਬਿਨ੍ਹਾਂ ਅਤੇ ਬੁਲਟਪਰੂਫ ਕਾਰ ਤੋਂ ਬਿਨ੍ਹਾਂ ਘਰ ਤੋਂ ਨਿਕਲਿਆ ਹੈ। ਉਸ ਦਿਨ ਸਿੱਧੂ ਮੂਸੇਵਾਲਾ ਆਪਣੀ ਥਾਰ ਗੱਡੀ ‘ਚ ਆਪਣੇ ਦੋ ਸਾਥੀਆਂ ਦੇ ਨਾਲ ਘਰ ਤੋਂ ਨਿਕਲੇ ਸਨ।

ਦੱਸ ਦਈਏ 29 ਮਈ ਨੂੰ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਜਵਾਹਰਕੇ ਪਿੰਡ ਕੋਲ ਸਿੱਧੂ ਮੂਸੇਵਾਲਾ ਨੂੰ ਘੇਰਿਆ ਤੇ ਤਾਬੜਤੋੜ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

 

 

Related Post