ਮਾਨਸੀ ਸ਼ਰਮਾ ਨੇ ਵੈਲੇਂਨਟਾਈਨ ਡੇਅ 'ਤੇ ਕੁਝ ਇਸ ਤਰ੍ਹਾਂ ਯੁਵਰਾਜ ਹੰਸ ਨੂੰ ਕੀਤਾ ਵਿਸ਼

By  Lajwinder kaur February 14th 2020 11:15 AM

ਜਿਵੇਂ ਕਿ ਸਭ ਜਾਣਦੇ ਨੇ ਅੱਜ 14 ਫਰਵਰੀ ਹੈ ਯਾਨੀ ਕਿ ਪਿਆਰ ਵਾਲਾ ਦਿਨ ਵੈਲੇਂਨਟਾਈਨ ਡੇਅ ਹੈ। ਇਸ ਦਿਨ ਹਰ ਵਿਅਕਤੀ ਆਪਣੇ ਪਿਆਰ ਕਰਨ ਵਾਲੇ ਸ਼ਖ਼ਸ਼ ਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਵੱਖ-ਵੱਖ ਢੰਗਾਂ ਦੇ ਨਾਲ ਬਿਆਨ ਕਰਦੇ ਨੇ। ਅਜਿਹੇ ‘ਚ ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਨੇ ਵੀ ਆਪਣੇ ਲਾਈਫ ਪਾਟਨਰ ਯੁਵਰਾਜ ਹੰਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਲੰਮੀ ਚੌੜੀ ਪੋਸਟ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਜੀ ਹਾਂ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵੈਲੇਂਨਟਾਈਨ ਡੇਅ ਹੈ।

View this post on Instagram

 

Happy Valentines Day @yuvrajhansofficial ??.... God answered my prayers with you. I can’t thank God enough for the way He’s blessed me. With the way He’s brought me you...with your passion and care, with your maturity and loyalty and the way I’ve never had to doubt whether this, whether us was right. Thank u for everything ... Thank u for making me believe in love ... thank u for making me believe in US ? ... that love has no boundaries ... Each day I seee new Yuvi Singh ji who sets a bar for me that love is not only kissing n hugging however way more thn that ... which I can’t express it’s jus that I feel lucky that u r my partner ... love u sooo much #Happy Valentines Day #u n Me #blessed #happy me #Thank u Rabb ji for everything ????

A post shared by ?MANSI YUVRAJ HANS? (@mansi_sharma6) on Feb 13, 2020 at 8:44pm PST

ਹੋਰ ਵੇਖੋ:ਟੀਵੀ ਅਦਾਕਾਰਾ ਕਾਮਿਆ ਪੰਜਾਬੀ ਦਾ ਹੋਇਆ ਵਿਆਹ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ

ਉਨ੍ਹਾਂ ਨੇ ਯੁਵਰਾਜ  ਹੰਸ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਵੈਲੇਂਨਟਾਈਨ ਡੇਅ ਮੁਬਾਰਕ ਯੁਵਰਾਜ ਹੰਸ.... ਰੱਬ ਨੇ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਦੇ ਜਵਾਬ ਚ ਤੁਹਾਨੂੰ ਦਿੱਤਾ ਹੈ। ਮੈਂ ਇਸ ਅਸੀਸ ਲਈ ਪਰਮਾਤਮਾ ਦਾ ਜਿੰਨਾ ਵੀ ਸ਼ੁਕਰਾਨਾ ਕਰਾਂ ਘੱਟ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੇਰੇ ਲਾਈਫ ਪਾਟਨਰ ਮੇਰਾ ਕਿੰਨਾ ਖਿਆਲ ਰੱਖਣ ਲਈ ਤੇ ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿਣ ਲਈ ਸ਼ੁਕਰਾਨਾ। ਫੈਨਜ਼ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

Thank u @ijasswalia for this beautiful video ??

A post shared by ?MANSI YUVRAJ HANS? (@mansi_sharma6) on Jan 27, 2020 at 3:57am PST

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਿਛਲੇ ਸਾਲ 21 ਫਰਵਰੀ ਨੂੰ ਵਿਆਹ ਕਰਵਾ ਲਿਆ ਸੀ। ਇਸ ਵਿਆਹ ‘ਚ ਪੰਜਾਬੀ ਮਿਊਜ਼ਿਕ ਜਗਤ ਤੇ ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ ਯਾਰ ਅਣਮੁੱਲੇ ਰਿਟਰਨ ‘ਚ ਨਜ਼ਰ ਆਉਣ ਵਾਲੇ ਨੇ ਇਹ ਫ਼ਿਲਮ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post