ਅਫਸਾਨਾ ਖ਼ਾਨ ਦੀ ਮਹਿੰਦੀ ਸੈਰੇਮਨੀ ‘ਚ ਰਾਖੀ ਸਾਵੰਤ, ਨਿਸ਼ਾ ਬਾਨੋ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ ਤਸਵੀਰਾਂ ਵਾਇਰਲ

By  Shaminder February 19th 2022 01:08 PM -- Updated: February 19th 2022 01:13 PM

ਅਫਸਾਨਾ ਖ਼ਾਨ (Afsana khan) ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਹਲਦੀ ਤੋਂ ਬਾਅਦ ਅਦਾਕਾਰਾ ਦੀ ਮਹਿੰਦੀ ਸੈਰੇਮਨੀ (Mehndi Ceremony) ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਇਸ ਮਹਿੰਦੀ ਸੈਰੇਮਨੀ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਨਿਸ਼ਾ ਬਾਨੋ, ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਅਫਸਾਨਾ ਦੀ ਮਹਿੰਦੀ ਸੈਰੇਮਨੀ ‘ਚ ਪਹੁੰਚੀਆਂ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਅਫਸਾਨਾ ਖਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Image Source: Instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਦਰਸ਼ਕਾਂ ਨੂੰ ਪਸੰਦ ਆਇਆ ਹਿਮਾਂਸ਼ੀ ਦਾ ਅੰਦਾਜ਼

ਇਨ੍ਹਾਂ ਤਸਵੀਰਾਂ ‘ਚ ਰਾਖੀ ਸਾਵੰਤ, ਨਿਸ਼ਾ ਬਾਨੋ ਅਤੇ ਸਤਿੰਦਰ ਸੱਤੀ ਨਜ਼ਰ ਆ ਰਹੀਆਂ ਹਨ । ਮਹਿੰਦੀ ਦੀ ਰਸਮ ਦੌਰਾਨ ਅਫਸਾਨਾ ਖਾਨ ਅਤੇ ਸਾਜ਼ ਨੇ ਇੱਕੋ ਜਿਹੀ ਫਲੋਰਲ ਡਰੈੱਸ ਨੂੰ ਚੁਣਿਆ ਜਦੋਂ ਕਿ ਅਫਸਾਨਾ ਨੇ ਰੈੱਡ ਕਲਰ ਦਾ ਦੁੱਪਟਾ ਲਿਆ ਹੋਇਆ ਸੀ ।ਇਨ੍ਹਾਂ ਤਸਵੀਰਾਂ ‘ਚ ਅਫਸਾਨਾ ਖ਼ਾਨ ਨੂੰ ਸਾਜ਼ ਚੁੰਮਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਅਫਸਾਨਾ ਖਾਨ ਆਪਣੀ ਮਹਿੰਦੀ ਵਾਲੇ ਹੱਥਾਂ ਨੂੰ ਦਿਖਾ ਰਹੀ ਹੈ ।

afsana khan,,

ਰਾਖੀ ਸਾਵੰਤ ਵੀ ਅਫਸਾਨਾ ਦੇ ਵਿਆਹ ‘ਚ ਪਹੁੰਚੀ ਹੋਈ ਹੈ ਅਤੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਅਫਸਾਨਾ ਖਾਨ ਅਤੇ ਸਾਜ਼ ਵੀ ਖੁਸ਼ ਨਜ਼ਰ ਆਏ । ਦੱਸ ਦਈਏ ਕਿ ਅਫਸਾਨਾ ਖਾਨ ਆਪਣੇ ਵਿਆਹ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀ ਸੀ । ਦੋਵਾਂ ਨੇ ਵਿਆਹ ਦੇ ਘਰ ਘਰ ਜਾ ਕੇ ਹਰ ਸੈਲੀਬ੍ਰੇਟੀ ਨੂੰ ਸੱਦਾ ਦਿੱਤਾ ਹੈ । ਹੁਣ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਵੇਗੀ । ਜਿਸ ‘ਚ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਸਿਤਾਰੇ ਵਿਆਹ ਵਾਲੀ ਲੋਕੇਸ਼ਨ ‘ਤੇ ਪੁੱਜਣੇ ਸ਼ੁਰੂ ਹੋ ਚੁੱਕੇ ਹਨ ।

 

View this post on Instagram

 

A post shared by Afsana Khan ?? Afsaajz (@itsafsanakhan)

Related Post