ਅਦਾਕਾਰਾ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਦਸਾਨੀ ਦੀ ਪਹਿਲੀ ਫ਼ਿਲਮ ਦੀ ਝਲਕ ਆਈ ਸਾਹਮਣੇ

By  Rajan Sharma August 21st 2018 07:20 AM

ਅਭਿਨੇਤਰੀ ਰਹੀ ਭਾਗਿਆਸ਼੍ਰੀ ਦਾ ਬੇਟਾ ਅਭਿਮਨਿਊ ਦਸਾਨੀ abhimanyu dasani ਜਲਦ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਿਹਾ ਹੈ। ਉਸ ਦੀ ਪਹਿਲੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' bollywood film ਦਾ ਟਰੇਲਰ ਜਾਰੀ ਹੋ ਗਿਆ ਹੈ| ਟਰੇਲਰ 'ਚ ਅਸੀਂ ਦੇਖ ਸਕਦੇ ਹੈ ਕਿ ਅਭਿਮਨਿਊ ਦੇ ਮੱਥੇ ਅਤੇ ਨੱਕ 'ਚੋਂ ਖੂਨ ਨਿਕਲ ਰਿਹਾ ਹੈ ਅਤੇ ਉਹ ਸੜਕ 'ਤੇ ਚਲਦਾ ਹੋਇਆ ਦੁਰਲਭ ਲੱਗ ਰਿਹਾ ਹੈ| ਫ਼ਿਲਮ ਦੀ ਕਹਾਣੀ ਕੁਝ ਇਸ ਤਰਾਂ ਦੇ ਵਿਸ਼ੇ ਨਾਲ ਦਰਸ਼ਾਈ ਗਈ ਹੈ, ਜਿਸ 'ਚ ਇਕ ਅਜਿਹੇ ਵਿਅਕਤੀ ਬਾਰੇ ਦੱਸਿਆ ਗਿਆ, ਜਿਸ ਨੂੰ ਕਿਸੇ ਤਰ੍ਹਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ। ਦੱਸ ਦੇਈਏ ਕਿ ਅਭਿਮਨਿਊ ਦਸਾਨੀ ਨੇ 'ਦਿ ਲੰਚਬਾਕਸ', ਵਰਗੀਆਂ ਫਿਲਮਾਂ 'ਚ ਬਤੌਰ ਸਹਾਇਕ ਕੰਮ ਕੀਤਾ ਹੈ।

https://www.youtube.com/watch?v=hlaWK87dsDs

'ਮਰਦ ਕੋ ਦਰਦ ਨਹੀਂ ਹੋਤਾ' 'ਚ ਅਭਿਮਨਿਊ abhimanyu  ਨਾਲ ਅਭਿਨੇਤਰੀ ਰਾਧਿਕਾ ਮਦਾਨ ਮੁੱਖ ਭੂਮਿਕਾ ਨਿਬਾਉਂਦੀ ਹੋਈ ਨਜ਼ਰ ਆ ਰਹੀ ਹੈ। ਰਾਧਿਕਾ ਉਸ ਨੂੰ ਬਿਨਾਂ ਦਰਦ ਮਹਿਸੂਸ ਕੀਤੇ ਵੱਡਾ ਹੁੰਦੇ ਦੇਖਦੀ ਹੈ।ਫ਼ਿਲਮ ਦੀ ਰਿਲੀਜ਼ ਹੋਣ ਬਾਰੇ ਹਾਲੀ ਤਕ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ|

https://www.instagram.com/p/BmsgeYthmY6/?tagged=abhimanyudasani

Related Post