ਜਦੋਂ ਸਟੇਜ 'ਤੇ ਮਾਸਟਰ ਸਲੀਮ ਨੂੰ ਮਿਲਣ ਆਈ ਮਾਸੀ ਤਾਂ ਖੜ੍ਹੇ ਖੜ੍ਹੇ ਬਣਾ ਦਿੱਤਾ ਗੀਤ, ਹੱਸ ਹੱਸ ਦੂਹਰੇ ਹੋਏ ਲੋਕ, ਦੇਖੋ ਵੀਡੀਓ

By  Aaseen Khan November 7th 2019 11:04 AM

ਮਾਸਟਰ ਸਲੀਮ ਜਿਹੜੇ ਆਪਣੇ ਸ਼ਾਨਦਾਰ ਗੀਤਾਂ ਦੇ ਚਲਦੇ 'ਤੇ ਚਰਚਾ 'ਚ ਰਹਿੰਦੇ ਹਨ ਪਰ ਉਸ ਤੋਂ ਵੱਧ ਆਏ ਦਿਨ ਲਾਈਵ ਸ਼ੋਅਜ਼ ਦੀਆਂ ਸਟੇਜਾਂ ਤੋਂ ਕਹੀਆਂ ਉਹਨਾਂ ਦੀਆਂ ਗੱਲਾਂ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਇੱਕ ਹੋਰ ਵੀਡੀਓ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਸਲ 'ਚ ਕਿਸੇ ਪ੍ਰੋਗਰਾਮ 'ਚ ਮਾਸਟਰ ਸਲੀਮ ਨੂੰ ਸਟੇਜ 'ਤੇ ਗਲ 'ਚ ਇੱਕ ਔਰਤ ਨੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸਟੇਜ ਦੇ ਥੱਲੇ ਬੈਠੇ ਕਿਸੇ ਨੇ ਅਵਾਜ਼ ਮਾਰੀ ਕਿ ਮਾਸੀ ਹੈ।

master Saleem live show master Saleem live show

ਵਾਇਰਲ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :https://bit.ly/2qsOHaE

ਬਸ ਇਸ ਤੋਂ ਬਾਅਦ ਮਾਸਟਰ ਸਲੀਮ ਨੇ ਮਾਸੀ ਦਾ ਅਜਿਹਾ ਸਵਾਗਤ ਕੀਤਾ ਕਿ ਹਰ ਕਿਸੇ ਦੀਆਂ ਹੱਸ ਹੱਸ ਵੱਖੀਆਂ ਦੂਹਰੀਆਂ ਹੋ ਗਈਆਂ। ਮਾਸਟਰ ਸਲੀਮ ਨੇ ਉਥੇ ਖੜ੍ਹੇ ਖੜ੍ਹੇ ਹੀ ਗਾਣਾ ਬਣਾ ਦਿੱਤਾ ਅਤੇ ਉਹਨਾਂ ਦੇ ਸਾਜੀ ਵੀ ਸਾਥ ਦੇਣ ਲੱਗੇ। ਲੋਕ ਤਾਂ ਇਸ ਦਾ ਅਨੰਦ ਮਾਣ ਹੀ ਰਹੇ ਸਨ ਨਾਲ ਹੀ ਮਾਸਟਰ ਸਲੀਮ ਖੁਦ ਵੀ ਹੱਸ ਰਹੇ ਸਨ। ਉਹਨਾਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਮਾਸਟਰ ਸਲੀਮ ਦੀ ਰਗ ਰਗ 'ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ

ਮਾਸਟਰ ਸਲੀਮ ਅਕਸਰ ਹੀ ਇਸੇ ਤਰ੍ਹਾਂ ਸਟੇਜਾਂ ਤੋਂ ਕਹੀਆਂ ਗੱਲਾਂ ਦੇ ਚਲਦੇ ਵਿਵਾਦਾਂ 'ਚ ਵੀ ਘਿਰ ਚੁੱਕੇ ਹਨ। ਉਹ ਅਕਸਰ ਕਹਿੰਦੇ ਹਨ ਕਿ ਉਹ ਹੁਣ ਗੱਲਾਂ ਕਰਨ ਹੀ ਪ੍ਰੋਗਰਾਮਾਂ 'ਚ ਆਉਂਦੇ ਹਨ ਕਿਉਂਕਿ ਗਾਣਿਆਂ ਤੋਂ ਵੱਧ ਉਹਨਾਂ ਦੀਆਂ ਗੱਲਾਂ ਹੀ ਵਾਇਰਲ ਹੋ ਜਾਂਦੀਆਂ ਹਨ।

Related Post