ਸਟੇਜ਼ 'ਤੇ ਹੀ ਲੜ ਪਏ ਮਾਸਟਰ ਸਲੀਮ, ਵੀਡੀਓ ਵਾਇਰਲ 

By  Rupinder Kaler October 25th 2018 11:12 AM -- Updated: October 26th 2018 12:34 PM

ਛੋਟੇ ਮਾਸਟਰ ਯਾਨੀ ਕਿ ਮਾਸਟਰ ਸਲੀਮ ਦਾ ਇੱਕ ਹੋਰ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਵਿੱਚ ਮਾਸਟਰ ਸਲੀਮ ਕਿਸੇ ਨਾਲ ਲੜਦੇ ਹੋਏ ਦਿਖਾਈ ਦੇ ਰਹੇ ਹਨ । ਇਹ ਵੀਡੀਓ ਕਿਸੇ ਧਾਰਮਿਕ ਸਮਾਗਮ ਦਾ ਹੈ ਜਿਸ 'ਚ ਗਾਇਕ ਮਾਸਟਰ ਸਲੀਮ ਕਾਫੀ ਗੁੱਸੇ ਵਿੱਚ ਲੱਗ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ।ਦਰਅਸਲ ਮਾਸਟਰ ਸਲੀਮ ਗਾ ਰਹੇ ਸਨ ਤਾਂ ਹੇਠਾਂ ਬੈਠੇ ਦਰਸ਼ਕ ਵੱਲੋਂ ਉਹਨਾਂ ਨੂੰ ਗਲਤ ਇਸ਼ਾਰਾ ਕੀਤਾ ਗਿਆ ਜਿਸ 'ਤੇ ਮਾਸਟਰ ਸਲੀਮ ਦਾ ਪਾਰਾ ਚੜ੍ਹ ਗਿਆ।

ਹੋਰ ਦੇਖੋ :ਦੀਪਿਕਾ ਤੇ ਰਣਵੀਰ ਨੇ ਵਿਆਹ ਲਈ ਬਣਾਈ ਮਹਿਮਾਨਾਂ ਦੀ ਖਾਸ ਲਿਸਟ, ਜਾਣੋ ਕੌਣ ਹੈ ਇਸ ‘ਚ ਸ਼ਾਮਿਲ

https://instagram.com/p/BpWj36pAZSK/

ਮਾਸਟਰ ਸਲੀਮ ਨੇ ਸਟੇਜ ਤੋਂ ਹੀ ਹੇਠਾਂ ਬੈਠੇ ਵਿਅਕਤੀ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁੱਸੇ 'ਚ ਸਲੀਮ ਨੇ ਇਹ ਵੀ ਕਹਿ ਦਿੱਤਾ ਕਿ ਗੁੱਸਾ ਸਿਰਫ ਤੁਹਾਨੂੰ ਹੀ ਨਹੀਂ ਆਉਂਦਾ । ਮਾਸਟਰ ਸਲੀਮ  ਇਸ ਤਰ੍ਹਾਂ ਦੇ ਵੀਡੀਓ ਕਰਕੇ ਪਹਿਲੀ ਵਾਰ ਵਿਵਾਦਾਂ 'ਚ ਨਹੀਂ ਆਏ ਇਸ ਤੋਂ ਪਹਿਲਾਂ ਵੀ ਮਾਸਟਰ ਸਲੀਮ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਨੀਟਾ ਦਾ ਨਾਂ ਦਾ ਉੱਭਰਦਾ ਹੋਇਆ ਗਾਇਕ ਮਾਸਟਰ ਸਲੀਮ ਦੇ ਪੈਰ ਧੋਂਦਾ ਦਿਖਾਈ ਦੇ ਰਿਹਾ ਸੀ ਅਤੇ ਫਿਰ ਉਸ ਲੜਕੇ ਨੇ ਓਹੀ ਪਾਣੀ ਪੀ ਲਿਆ ਸੀ। ਇਸ ਤੋਂ ਬਾਅਦ ਪੂਰੇ ਪੰਜਾਬੀ ਜਗਤ 'ਚ ਮਾਸਟਰ ਸਲੀਮ ਦੀ ਕਾਫੀ ਨਿੰਦਿਆ ਕੀਤੀ ਗਈ ਸੀ।ਹੁਣ ਇੱਕ ਵਾਰ ਫਿਰ ਮਾਸਟਰ ਸਲੀਮ ਵਿਵਾਦਾਂ 'ਚ ਆ ਗਏ ਹਨ । ਤੇ ਉਹਨਾਂ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ।

Related Post