ਸੰਗੀਤ ਦੇ ਮਾਮਲੇ 'ਚ ਮਾਸਟਰ ਸਲੀਮ ਤੋਂ ਵੀ ਦੋ ਕਦਮ ਅੱਗੇ ਹੈ ਉਸ ਦਾ ਭਰਾ ਕਾਲੂ ਸ਼ਾਹਕੋਟੀ 

By  Rupinder Kaler May 6th 2019 05:09 PM

ਪੰਜਾਬ ਦਾ ਸ਼ਾਹਕੋਟ ਉਹ ਜਰਖੇਜ਼ ਧਰਤੀ ਹੈ ਜਿਹੜੀ ਨਾਂ ਸਿਰਫ ਉਪਜਾਉ ਮਿੱਟੀ ਲਈ ਜਾਣੀ ਜਾਂਦੀ ਹੈ ਬਲਕਿ ਇਸ ਧਰਤੀ ਨੇ ਪੰਜਾਬੀ ਦੀ ਮਿਊਜ਼ਿਕ ਇੰਡਸਟਰੀ ਨੂੰ ਕਈ ਹੀਰੇ ਦਿੱਤੇ ਹਨ । ਇਹਨਾਂ ਹੀਰਿਆਂ ਦੀ ਚਮਕ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ । ਇਹਨਾਂ ਹੀਰਿਆਂ ਵਿੱਚੋਂ ਇੱਕ ਹੀਰਾ ਹਨ ਪੂਰਨ ਸ਼ਾਹ ਕੋਟੀ ਜਿਨ੍ਹਾਂ ਦਾ ਪਰਿਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਲਗਤਾਰ ਸੇਵਾ ਕਰਦਾ ਆ ਰਿਹਾ ਹੈ ।

https://www.youtube.com/watch?v=iacLpmvUFDk

ਪਹਿਲਾਂ ਪੂਰਨਸ਼ਾਹ ਕੋਟੀ ਸੰਗੀਤ ਦੀ ਸੇਵਾ ਕਰਦੇ ਆ ਰਹੇ ਹਹੇ ਹਨ ਤੇ ਹੁਣ ਉਹਨਾਂ ਦੇ ਬੇਟੇ ਮਾਸਟਰ ਸਲੀਮ ਤੇ ਕਾਲੂ ਸ਼ਾਹਕੋਟੀ ਪੰਜਾਬੀ ਮਾਂ ਬੋਲੀ ਨੂੰ ਆਪਣੀ ਅਵਾਜ਼ ਤੇ ਸੰਗੀਤ ਨਾਲ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾ ਰਹੇ ਹਨ । ਜੀ ਹਾਂ ਮਾਸਟਰ ਸਲੀਮ ਦਾ ਇੱਕ ਹੋਰ ਭਰਾ ਹੈ । ਜਿਹੜਾ ਕਿ ਸੁਰਾਂ ਦਾ ਓਨਾ ਹੀ ਮਾਹਿਰ ਹੈ ਜਿਨ੍ਹਾਂ ਕਿ ਮਾਸਟਰ ਸਲੀਮ ।

https://www.youtube.com/watch?v=tKbzeeJN0BQ

ਭਾਵਂੇ ਕਾਲੂ ਸ਼ਾਹਕੋਟੀ ਕੁਝ ਕਾਰਨਾਂ ਕਰਕੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਨਹੀਂ ਬਣਾ ਸਕੇ ਪਰ ਉਹਨਾਂ ਦੇ ਗਾਣਿਆਂ ਦੀਆਂ ਵੀਡਿਓ ਅਕਸਰ ਸੋਸ਼ਲ ਮੀਡਿਆ ਤੇ ਸਾਹਮਣੇ ਆ ਜਾਂਦੀ ਹਨ । ਕਾਲੂ ਸ਼ਾਹਕੋਟੀ ਜਦੋਂ ਸੁਰ ਛੇੜਦਾ ਹੈ ਤਾਂ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ ।

Related Post