8 ਘੰਟੇ ਲੰਮੀ ਲਾਈਨ ’ਚ ਖੜੀ ਰਹੀ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ, ਹੈਰਾਨ ਹੋ ਕੇ ਹੀਰੋਇਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

By  Rupinder Kaler January 8th 2020 02:20 PM

ਬਾਲੀਵੁੱਡ ਅਦਾਕਾਰਾ ਮੀਨਾਕਸ਼ੀ ਸ਼ੇਸਾਦਰੀ ਨੇ ਆਪਣੀਆ ਫ਼ਿਲਮਾਂ ਦੇ ਜਰੀਏ ਵੱਖਰਾ ਮੁਕਾਮ ਹਾਸਲ ਕੀਤਾ ਹੈ । 80 ਤੇ 90 ਦੇ ਦਹਾਕੇ ਵਿੱਚ ਮੀਨਾਕਸ਼ੀ ਸ਼ੇਸਾਦਰੀ ਦਾ ਸਿੱਕਾ ਚੱਲਦਾ ਸੀ । ਮੌਜੂਦਾ ਸਮੇਂ ਵਿੱਚ ਉਹ ਬਾਲੀਵੁੱਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਗਈ ਹੈ ਪਰ ਸੋਸ਼ਲ ਮੀਡੀਆ ਤੇ ਉਹ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕੁਝ ਟਵੀਟ ਕੀਤਾ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਈ ਹੈ ।

https://twitter.com/MinaxhiSeshadri/status/1214594159237115909

ਦਰਅਸਲ ਮੀਨਾਕਸ਼ੀ ਸ਼ੇਸਾਦਰੀ ਆਪਣਾ ਡਰਾਈਵਿੰਗ ਲਾਈਸੈਂਸ ਰੀਨਿਊ ਕਰਵਾਉਣ ਲਈ ਕਈ ਘੰਟੇ ਲਾਈਨ ਵਿੱਚ ਖੜੀ ਰਹੀ । ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਨੇ ਵੀ ਉਸ ਨੂੰ ਪਹਿਚਾਣਿਆ ਨਹੀਂ । ਇਹ ਸਭ ਦੇਖ ਕੇ ਮੀਨਾਕਸ਼ੀ ਸ਼ੇਸਾਦਰੀ ਵੀ ਹੈਰਾਨ ਰਹਿ ਗਈ ਜਿਸ ਤੋਂ ਬਾਅਦ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

https://twitter.com/MinaxhiSeshadri/status/1214597658972692481

ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਲੰਮੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ ।ਮੀਨਾਕਸ਼ੀ ਸ਼ੇਸਾਦਰੀ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਤੇ ਲੋਕ ਇਸ ਤੇ ਆਪਣੇ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਮੀਨਾਕਸ਼ੀ ਸ਼ੇਸਾਦਰੀ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ ।

https://twitter.com/Sk53199411/status/1214742611644182528

Related Post