8 ਘੰਟੇ ਲੰਮੀ ਲਾਈਨ ’ਚ ਖੜੀ ਰਹੀ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ, ਹੈਰਾਨ ਹੋ ਕੇ ਹੀਰੋਇਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

written by Rupinder Kaler | January 08, 2020

ਬਾਲੀਵੁੱਡ ਅਦਾਕਾਰਾ ਮੀਨਾਕਸ਼ੀ ਸ਼ੇਸਾਦਰੀ ਨੇ ਆਪਣੀਆ ਫ਼ਿਲਮਾਂ ਦੇ ਜਰੀਏ ਵੱਖਰਾ ਮੁਕਾਮ ਹਾਸਲ ਕੀਤਾ ਹੈ । 80 ਤੇ 90 ਦੇ ਦਹਾਕੇ ਵਿੱਚ ਮੀਨਾਕਸ਼ੀ ਸ਼ੇਸਾਦਰੀ ਦਾ ਸਿੱਕਾ ਚੱਲਦਾ ਸੀ । ਮੌਜੂਦਾ ਸਮੇਂ ਵਿੱਚ ਉਹ ਬਾਲੀਵੁੱਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਗਈ ਹੈ ਪਰ ਸੋਸ਼ਲ ਮੀਡੀਆ ਤੇ ਉਹ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕੁਝ ਟਵੀਟ ਕੀਤਾ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਈ ਹੈ । https://twitter.com/MinaxhiSeshadri/status/1214594159237115909 ਦਰਅਸਲ ਮੀਨਾਕਸ਼ੀ ਸ਼ੇਸਾਦਰੀ ਆਪਣਾ ਡਰਾਈਵਿੰਗ ਲਾਈਸੈਂਸ ਰੀਨਿਊ ਕਰਵਾਉਣ ਲਈ ਕਈ ਘੰਟੇ ਲਾਈਨ ਵਿੱਚ ਖੜੀ ਰਹੀ । ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਨੇ ਵੀ ਉਸ ਨੂੰ ਪਹਿਚਾਣਿਆ ਨਹੀਂ । ਇਹ ਸਭ ਦੇਖ ਕੇ ਮੀਨਾਕਸ਼ੀ ਸ਼ੇਸਾਦਰੀ ਵੀ ਹੈਰਾਨ ਰਹਿ ਗਈ ਜਿਸ ਤੋਂ ਬਾਅਦ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । https://twitter.com/MinaxhiSeshadri/status/1214597658972692481 ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਲੰਮੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ ।ਮੀਨਾਕਸ਼ੀ ਸ਼ੇਸਾਦਰੀ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਤੇ ਲੋਕ ਇਸ ਤੇ ਆਪਣੇ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਮੀਨਾਕਸ਼ੀ ਸ਼ੇਸਾਦਰੀ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ । https://twitter.com/Sk53199411/status/1214742611644182528

0 Comments
0

You may also like