ਮਿਲੋ DSP ਗੁਰਜੋਤ ਸਿੰਘ ਕਲੇਰ ਨੂੰ ਜਿਹੜੇ ਆਪਣੀ ਗਾਇਕੀ ਦੇ ਨਾਲ ਜਿੱਤ ਰਹੇ ਨੇ ਸਭ ਦਾ ਦਿਲ, ਦੇਖੋ ਪੀਟੀਸੀ ਪੰਜਾਬੀ ਨਾਲ ਖ਼ਾਸ ਮੁਲਾਕਾਤ

By  Lajwinder kaur August 21st 2019 05:19 PM

ਆਓ ਤੁਹਾਨੂੰ ਮਿਲਾਉਂਦੇ ਹਾਂ ਪੰਜਾਬ ਪੁਲਿਸ ਦੇ ਮਲਟੀ ਟੈਂਲੇਟਿੰਗ DSP ਗੁਰਜੋਤ ਸਿੰਘ ਕਲੇਰ ਜਿਹੜੇ ਅਪਰਾਧੀਆਂ ਦੇ ਲਈ ਤਾਂ ਕਾਫੀ ਸਖ਼ਤ ਨੇ। ਪਰ ਇਸ ਤੋਂ ਇਲਾਵਾ ਉਹ ਅਜਿਹੇ ਸ਼ਖ਼ਸ ਨੇ ਜਿਨ੍ਹਾਂ ਦੇ ਅੰਦਰ ਇੱਕ ਲਿਖਾਰੀ ਤੇ ਗਾਇਕ ਵਾਲੇ ਵੀ ਗੁਣ ਨੇ । ਉਹ ਅਜਿਹੇ ਕਲਾਕਾਰ ਨੇ ਜਿਹੜੇ ਆਪਣੇ ਸ਼ਬਦਾਂ ਦੇ ਨਾਲ ਸਭ ਨੂੰ ਜੋੜ ਕੇ ਰੱਖਦੇ ਨੇ।

ਜੀ ਹਾਂ ਉਹ ਆਪਣੇ ਫਰਜ਼ਾਂ ਦੇ ਨਾਲ-ਨਾਲ ਲਿਖਣ ਤੇ ਗਾਉਣ ਦਾ ਸ਼ੌਕ ਰੱਖਦੇ ਨੇ। ਇਸ ਵਾਰ ਉਹ ਆਪਣੀ ਆਵਾਜ਼ ਦੇ ਨਾਲ ਦੇਸ਼ ਭਗਤੀ ਵਾਲਾ ਗੀਤ ‘ਦਿਲ ਸੇ ਸਲਾਮ’ ਲੈ ਕੇ ਆਏ ਨੇ। ਜਿਸਦੇ ਚੱਲਦੇ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਵੀ ਕੀਤੀ। ਉਹ ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀਸ ਦਿਸ ਵੀਕ ‘ਚ ਸ਼ਿਰਕਤ ਕੀਤੀ।

ਹੋਰ ਵੇਖੋ:ਪੀਟੀਸੀ ਪੰਜਾਬੀ ਵੱਲੋਂ ਗੁਰਬਾਣੀ ਨੂੰ ਸੰਗਤਾਂ ਤੱਕ ਪਹੁੰਚਾਉਂਦਿਆਂ ਹੋਏ ਗਿਆਰਾਂ ਸਾਲ

ਜਿੱਥੇ ਉਨ੍ਹਾਂ ਨੇ ਆਪਣੇ ਸ਼ੌਕਾਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲਿਖਣ ਤੋਂ ਇਲਾਵਾ ਗਾਉਣ ਦਾ ਵੀ ਸ਼ੌਕ ਹੈ। ਉਨ੍ਹਾਂ ਨੇ ਆਪਣੀ ਪਹਿਲੀ ਤਨਖਾਹ ਨਾਲ ਗਿਟਾਰ ਖਰੀਦਿਆ ਸੀ। ਜਦੋਂ ਉਨ੍ਹਾਂ ਤੋਂ ਇਸ ਗੀਤ ਲਿਖਣ ਦੀ ਪ੍ਰੇਰਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਵਾਮਾ ਦੇ ਹਮਲੇ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਜਿਸਦੇ ਚੱਲਦੇ ਉਹ ਦੇਸ਼ ਦੇ ਰੀਅਲ ਹੀਰੋਸ ਨੂੰ ਸਲਾਮ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਾਲ ਜੁੜੀਆਂ ਕੁਝ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ ਜਿਹੜੀ ਤੁਸੀਂ ਆਰਟੀਕਲ ‘ਚ ਦਿੱਤੀ ਵੀਡੀਓ ‘ਚ ਸੁਣ ਸਕਦੇ ਹੋ।

ਜੇ ਗੱਲ ਕਰੀਏ ਉਨ੍ਹਾਂ ਦੀ ਹਾਲ ਹੀ ਚ ਆਈ ‘ਨਿਊ ਇੰਡੀਆ – ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਦੀ ਤਾਂ ਉਨ੍ਹਾਂ ਨੇ ਇਸ ਨਾਲ ਖੂਬ ਵਾਹ ਵਾਹੀ ਖੱਟੀ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੇ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।

 

 

 

Related Post