ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਫ਼ਿਲਮ 'ਡਰੀਮ ਗਰਲ' ਦੀ ਸਟਾਰਕਾਸਟ ਨੂੰ

By  Shaminder September 10th 2019 10:28 AM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਫ਼ਿਲਮ 'ਡਰੀਮ ਗਰਲ' ਦੀ ਸਟਾਰ ਕਾਸਟ ਦੇ ਨਾਲ । ਇਸ ਸ਼ੋਅ 'ਚ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਆਯੁਸ਼ਮਾਨ ਖੁਰਾਣਾ ਅਤੇ ਨੁਸਰਤ  ਫ਼ਿਲਮ ਬਾਰੇ ਖ਼ਾਸ ਗੱਲਬਾਤ ਕਰਨਗੇ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 12 ਸਤੰਬਰ ,ਰਾਤ 9 ਵਜੇ ਕੀਤਾ ਜਾਵੇਗਾ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸਟਾਰ ਕਾਸਟ ਨੂੰ2019

ਤੁਸੀਂ ਵੀ ਇਸ ਫ਼ਿਲਮ ਬਾਰੇ ਕੁਝ ਖ਼ਾਸ ਗੱਲਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ । ਦੱਸ ਦਈਏ ਕਿ ਡਰੀਮ ਗਰਲ ਇੱਕ ਰੋਮਾਂਟਿਕ ਕਮੇਡੀ ਡਰਾਮਾ ਫ਼ਿਲਮ ਹੈ।ਇਹ ਫ਼ਿਲਮ ਇਸੇ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ 'ਚ ਆਪਣੇ ਵੱਖਰੇ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਆਯੁਸ਼ਮਾਨ ਖੁਰਾਣਾ ਮੁੜ ਤੋਂ ਆਪਣੇ ਨਵੇਂ ਰੂਪ 'ਤੇ ਅੰਦਾਜ਼ 'ਚ ਨਜ਼ਰ ਆਉਣਗੇ ।

dream girl के लिए इमेज परिणाम

ਆਯੁਸ਼ਮਾਨ ਖੁਰਾਣਾ ਹਮੇਸ਼ਾ ਤੋਂ ਆਪਣੀਆਂ ਹੱਟਵੀਆਂ ਫ਼ਿਲਮਾਂ ਅਤੇ ਉਸ 'ਚ ਨਿਭਾਏ ਜਾਣ ਵਾਲੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਫ਼ਿਲਮਾਂ ਹਮੇਸ਼ਾ ਬਾਕਸ ਆਫ਼ਿਸ 'ਤੇ ਵਧੀਆ ਬਿਜਨੇਸ ਕਰਦੀਆਂ ਹਨ ।

dream girl के लिए इमेज परिणाम

 

ਇਸ ਵਾਰ ਡਰੀਮ ਗਰਲ 'ਚ ਕੀ ਕੁਝ ਹੁੰਦਾ ਹੈ ਖ਼ਾਸ ਅਤੇ ਕਿਸ ਤਰ੍ਹਾਂ ਦਾ ਨਿਭਾਇਆ ਆਯੁਸ਼ਮਾਨ ਖੁਰਾਣਾ ਅਤੇ ਨੁਸਰਤ ਭਰੂਚਾ ਨੇ ਆਪੋ ਆਪਣਾ ਕਿਰਦਾਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਫ਼ਿਲਮ ਦੇ ਰਿਲੀਜ਼ ਹੋਣ ਦਾ, ਪਰ ਉਸ ਤੋਂ ਪਹਿਲਾਂ ਤੁਸੀਂ ਫ਼ਿਲਮ ਬਾਰੇ ਰੋਚਕ ਗੱਲਾਂ ਜਾਣ ਸਕਦੇ ਹੋ ਫ਼ਿਲਮ ਦੇ ਕਲਾਕਾਰਾਂ ਤੋਂ  ਸਿਰਫ਼ ਪੀਟੀਸੀ ਪੰਜਾਬੀ 'ਤੇ ਵੇਖਣਾ ਨਾਂ ਭੁੱਲਣਾ ।

Related Post