ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਐਮੀ ਵਿਰਕ ਅਤੇ ਤਾਨਿਆ ਪਾਉਣਗੇ ਆਪਣੇ 'ਸੁਫ਼ਨਾ' ਦੀ ਬਾਤ

By  Shaminder February 13th 2020 11:27 AM

ਪੀਟੀਸੀ ਸ਼ੋਅ ਕੇਸ 'ਚ ਹਰ ਵਾਰ ਤੁਹਾਨੂੰ ਅਸੀਂ ਮਿਲਵਾਉਂਦੇ ਹਨ ਸਿਤਾਰਿਆਂ ਦੇ ਨਾਲ । ਅੱਜ ਰਾਤ ਯਾਨੀ 13 ਫਰਵਰੀ,ਦਿਨ ਵੀਰਵਾਰ ਰਾਤ ਨੂੰ 8:30ਵਜੇ ਵਿਖਾਏ ਜਾਣ ਵਾਲੇ ਸ਼ੋਅ ਕੇਸ 'ਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ 'ਸੁਫ਼ਨਾ' ਸਟਾਰ ਐਮੀ ਵਿਰਕ ਅਤੇ ਤਾਨਿਆ ਦੇ ਨਾਲ । ਇਸ ਪ੍ਰੋਗਰਾਮ ਦੇ ਦੌਰਾਨ ਇਹ ਦੋਵੇਂ ਕਲਾਕਾਰ ਆਪਣੀ ਫ਼ਿਲਮ ਦੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕਰਨਗੇ ।

ਹੋਰ ਵੇਖੋ:ਪੀਟੀਸੀ ਸ਼ੋਅ ਕੇਸ ‘ਚ ਅੱਜ ਮੁਲਾਕਾਤ ਹੋਵੇਗੀ ‘ਨਿੱਕਾ ਜ਼ੈਲਦਾਰ 3’ ਦੀ ਸਟਾਰਕਾਸਟ ਨਾਲ

https://www.instagram.com/p/B8bLdMLluv2/

ਇਸ ਦੇ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਦੱਸਣਗੇ ।ਤੁਸੀਂ ਵੀ ਮਿਲਣਾ ਚਾਹੁੰਦੇ ਹੋ ਫ਼ਿਲਮ ਦੀ ਸਟਾਰ ਕਾਸਟ ਨੂੰ ਅਤੇ ਜਾਨਣਾ ਚਾਹੁੰਦੇ ਹੋ ਫ਼ਿਲਮ 'ਸੁਫ਼ਨਾ' ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।ਪੰਜਾਬੀ ਸਿਨੇਮੇ ਦੀ ਭੀੜ ਵਿੱਚ 14 ਫਰਵਰੀ ਨੂੰ ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਪੇਸ਼ ਕਰਦੀ ਇਕ ਬਹੁਤ ਹੀ ਖੂਬਸੁਰਤ ਪੰਜਾਬੀ ਫਿਲਮ 'ਸੁਫ਼ਨਾ' ਰਿਲੀਜ਼ ਹੋ ਰਹੀ ਹੈ ਜੋ 'ਕਿਸਮਤ' ਵਰਗੀ ਬਲਾਕਬਾਸਟਰ ਫ਼ਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਗਈ ਹੈ।

'

Related Post