ਪੰਜਾਬੀ ਫ਼ਿਲਮ 'ਯਾਰਾ ਵੇ' ਦੀ ਸਟਾਰਕਾਸਟ ਨੂੰ ਮਿਲੋ ਸਿਰਫ 'ਪੀਟੀਸੀ ਸ਼ੋਅ ਕੇਸ' 'ਚ 

By  Rupinder Kaler March 30th 2019 01:56 PM

ਗਗਨ ਕੋਕਰੀ ਤੇ ਮੋਨਿਕਾ ਗਿੱਲ ਦੀ ਨਵੀਂ ਫ਼ਿਲਮ 'ਯਾਰਾ ਵੇ' 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਗਗਨ ਕੋਕਰੀ ਤੇ ਮੋਨਿਕਾ ਗਿੱਲ ਨੇ ਇਸ ਫ਼ਿਲਮ ਨੂੰ ਲੈ ਕੇ 'ਪੀਟੀਸੀ ਸ਼ੋਅ ਕੇਸ' ਵਿੱਚ ਕਈ ਖੁਲਾਸੇ ਕੀਤੇ ਹਨ । ਗਗਨ ਕੋਕਰੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਫ਼ਿਲਮ ਦੀ ਕਹਾਣੀ ਹੋਰਨਾਂ ਫ਼ਿਲਮਾਂ ਤੋਂ ਹੱਟ ਕੇ ਹੈ ।ਗਗਨ ਕੋਕਰੀ ਨੇ ਦੱਸਿਆ ਹੈ ਕਿ ਇਹ ਫ਼ਿਲਮ ਉਹਨਾਂ ਲਈ ਕਿਉਂ ਖ਼ਾਸ ਹੈ ਤੇ ਇਹ ਫ਼ਿਲਮ ਨੂੰ ਕਿਉਂ ਦੇਖਣਾ ਚਾਹੀਦਾ ਹੈ । ਇਸ ਸਭ ਜਾਣਨ ਲਈ ਤੁਸੀਂ ਦੇਖਣਾ ਨਾ ਭੁੱਲਣਾ 'ਪੀਟੀਸੀ ਸ਼ੋਅ ਕੇਸ' 2 ਅਪ੍ਰੈਲ ਰਾਤ 9.30 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

https://www.facebook.com/ptcpunjabi/videos/1220211664821221/?v=1220211664821221

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਵਿੱਚ ਗਗਨ ਕੋਕਰੀ ਤੇ ਮੋਨਿਕਾ ਗਿੱਲ ਦਿਖਾਈ ਦੇਣਗੇ । ਇਸ  ਤੋਂ ਇਲਾਵਾ ਮੁੱਖ ਕਿਰਦਾਰ ‘ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ। ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ 5 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

Related Post