‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਮਿਲਿੰਦ ਗਾਬਾ ਆਪਣੇ ਗਾਣਿਆਂ ਨਾਲ ਬੰਨਣਗੇ ਰੰਗ
Rupinder Kaler
December 31st 2019 03:05 PM
‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ਵਿੱਚ ਬਣੇ ਰਹਿਣ ਲਈ ਹਰ ਪ੍ਰਤੀਭਾਗੀ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ । ਪਰ ਜੱਜਾਂ ਦੀ ਪਾਰਖੀ ਨਜ਼ਰ ਉਹਨਾਂ ਹੀਰਿਆਂ ਨੂੰ ਹੀ ਅਗਲੇ ਰਾਊਂਡ ਵਿੱਚ ਜਗ੍ਹਾ ਬਨਾਉਣ ਦਾ ਮੌਕਾ ਦੇਵੇਗੀ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਹੈ । ਸੁਰ ਤੇ ਸੰਗੀਤ ਦੇ ਇਸ ਮੁਕਾਬਲੇ ਵਿੱਚ ਪ੍ਰਤੀਭਾਗੀਆਂ ਦੀ ਆਵਾਜ਼ ਨੂੰ ਪਰਖਣ ਲਈ ਸੈਲੀਬ੍ਰਿਟੀ ਜੱਜ ਵੀ ਪਹੁੰਚਦੇ ਹਨ ।