ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਮਿਲੋ 'ਕਜਰਾਰੇ-ਕਜਰਾਰੇ' ਸਣੇ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਜਾਵੇਦ ਅਲੀ ਨੂੰ
Shaminder
December 12th 2019 03:29 PM
ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਇਸ ਵਾਰ ਮਿਲੋ ਆਪਣੇ ਪਸੰਦੀਦਾ ਸਟਾਰ ਜਾਵੇਦ ਅਲੀ ਨੂੰ । ਇਸ ਸ਼ੋਅ ਦਾ ਪ੍ਰਸਾਰਣ 17 ਦਸੰਬਰ,ਦਿਨ ਮੰਗਲਵਾਰ ਰਾਤ 9 ਵਜੇ ਪੀਟੀਸੀ ਪੰਜਾਬੀ ਤੇ ਕੀਤਾ ਜਾਵੇਗਾ । ਇਸ ਸ਼ੋਅ 'ਚ ਗਾਇਕ ਜਾਵੇਦ ਅਲੀ ਆਪਣੇ ਮਿਊਜ਼ਿਕ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਨਗੇ ।ਤੁਸੀਂ ਵੀ ਜਾਨਣਾ ਚਾਹੁੰਦੇ ਹੋ ਜਾਵੇਦ ਅਲੀ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ । ਜਾਵੇਦ ਅਲੀ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ 'ਚ ਆਪਣੇ ਗਾਣਿਆਂ ਨਾਲ ਡੂੰਘੀ ਛਾਪ ਛੱਡੀ ਹੈ ।