ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਮਿਲੋ 'ਕਜਰਾਰੇ-ਕਜਰਾਰੇ' ਸਣੇ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਜਾਵੇਦ ਅਲੀ ਨੂੰ

written by Shaminder | December 12, 2019 03:29pm

ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਇਸ ਵਾਰ ਮਿਲੋ ਆਪਣੇ ਪਸੰਦੀਦਾ ਸਟਾਰ ਜਾਵੇਦ ਅਲੀ ਨੂੰ । ਇਸ ਸ਼ੋਅ ਦਾ ਪ੍ਰਸਾਰਣ 17 ਦਸੰਬਰ,ਦਿਨ ਮੰਗਲਵਾਰ ਰਾਤ 9 ਵਜੇ ਪੀਟੀਸੀ ਪੰਜਾਬੀ ਤੇ ਕੀਤਾ ਜਾਵੇਗਾ । ਇਸ ਸ਼ੋਅ 'ਚ ਗਾਇਕ ਜਾਵੇਦ ਅਲੀ ਆਪਣੇ ਮਿਊਜ਼ਿਕ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਨਗੇ ।ਤੁਸੀਂ ਵੀ ਜਾਨਣਾ ਚਾਹੁੰਦੇ ਹੋ ਜਾਵੇਦ ਅਲੀ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ । ਜਾਵੇਦ ਅਲੀ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ 'ਚ ਆਪਣੇ ਗਾਣਿਆਂ ਨਾਲ ਡੂੰਘੀ ਛਾਪ ਛੱਡੀ ਹੈ ।

ਹੋਰ ਵੇਖੋ:13 ਦਸੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਾਹਾਂ ਇਸ਼ਕ ਦੀਆਂ’

[embed]https://www.facebook.com/ptcpunjabi/videos/1055814178105214/[/embed]

ਭਾਵੇਂ ਉਹ ਕਜਰਾਰੇ,ਕਜਰਾਰੇ ਗੀਤ ਹੋਵੇ ਜਾਂ ਫਿਰ ਤੇਰੀ ਹਾਜ਼ਰੀ ਅਤੇ ਜਾਂ ਫਿਰ ਹੋਵੇ ਮਿਸਟਰ ਪ੍ਰਫੈਕਟਨਿਸਟ ਦੀ ਫ਼ਿਲਮ 'ਗਜ਼ਨੀ' ਦਾ ਗੀਤ ਗੁਜ਼ਾਰਿਸ਼  ਜਾਵੇਦ ਅਲੀ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।

javed-ali javed-alijaved-ali

ਉਨ੍ਹਾਂ ਵੱਲੋਂ ਗਾਏ ਹਰ ਰੰਗ ਨੂੰ ਸਰੋਤਿਆਂ ਦਾ ਪਿਆਰ ਮਿਲਿਆ ਹੈ । ਦੱਸ ਦਈਏ ਕਿ ਪੀਟੀਸੀ ਸ਼ੋਅਕੇਸ 'ਚ ਹਰ ਵਾਰ ਤੁਹਾਨੂੰ ਕਿਸੇ ਨਾ ਕਿਸੇ ਕਲਾਕਾਰ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਤੁਸੀਂ ਵੀ ਇਸ ਕਲਾਕਾਰ ਦੇ ਦਿਲ ਦੀਆਂ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।

You may also like