ਪਿਆਰ ਕਰਨ ਵਾਲਿਆਂ ਨੂੰ ਖ਼ਾਸ ਸੁਨੇਹਾ ਦੇ ਰਹੇ ਨੇ ਮਹਿਤਾਬ ਵਿਰਕ ਆਪਣੇ ਨਵੇਂ ਗੀਤ ‘ਭੁੱਲਿਆ ਸਵੇਰ ਦਾ’ ‘ਚ, ਦੇਖੋ ਵੀਡੀਓ

By  Lajwinder kaur September 22nd 2019 12:11 PM

ਸਾਫ਼ ਸੁਥਰੀ ਗਾਇਕੀ ਦੇ ਮਾਲਿਕ ਮਹਿਤਾਬ ਵਿਰਕ ਇੱਕ ਵਾਰ ਫਿਰ ਤੋਂ ਆਪਣੇ ਸਰੋਤਿਆਂ ਦੇ ਕਚਹਿਰੀ ‘ਚ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਉਹ ਆਪਣੇ ਨਵੇਂ ਗੀਤ ‘ਭੁੱਲਿਆ ਸਵੇਰ ਦਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਰਾਹੀਂ ਮਹਿਤਾਬ ਵਿਰਕ ਪਿਆਰ ‘ਚ ਪਏ ਗਿਲੇ ਸ਼ਿਕਵਿਆਂ ਨੂੰ ਦੂਰ ਕਰਕੇ ਪਿਆਰ ਨਾਲ ਰਹਿਣ ਦਾ ਖ਼ਾਸ ਸੁਨੇਹਾ ਦੇ ਰਹੇ ਹਨ।

ਹੋਰ ਵੇਖੋ:ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਆਪਣੇ ਨਵੇਂ ਗੀਤ ‘ਤੇਰੀਆਂ ਗੱਲਾਂ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਦਿਲ ਨੂੰ ਛੂਹ ਜਾਣ ਵਾਲੇ ਬੋਲ ਮਨਿੰਦਰ ਕੈਲੇ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ। ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦਾ ਤਾਂ ਉਸ ਨੂੰ ਯਾਦੂ ਬਰਾੜ ਵੱਲੋਂ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਵੀ ਮਹਿਤਾਬ ਵਿਰਕ ਨੇ ਖੁਦ ਕੀਤੀ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ। ਇਸ ਗਾਣੇ ਨੂੰ ਬੈਨਵੇਤ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ‘ਭੁੱਲਿਆ ਸਵੇਰ ਦਾ’ ਗਾਣੇ ਨੂੰ ਰਿਲੀਜ਼ ਹੋਇਆ ਕੁਝ ਸਮਾਂ ਹੀ ਹੋਇਆ ਹੈ ਪਰ ਗਾਣੇ ਦੇ ਵਿਊਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post