ਜਾਣੋਂ ਕਿਸ ਦਾ ਨਾਮ ਲੈਂਦਿਆਂ ਹੀ ਜੁਗਰਾਜ ਸੰਧੂ ਦੀ ਜ਼ਿੰਦਗੀ 'ਚ ਆਉਂਦੀ ਹੈ ਬਹਾਰ

By  Shaminder April 26th 2019 01:05 PM -- Updated: April 26th 2019 01:07 PM

ਜਿਸ ਤਰ੍ਹਾਂ ਦੀ ਜੁਗਰਾਜ ਸੰਧੂ ਨੂੰ ਸਰਦਾਰਨੀ ਮਿਲੀ ਹੈ ਉਹ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ । ਕਿਉਂਕਿ ਉਸ ਦਾ ਨਾਂਅ ਲੈਂਦੇ ਹੀ ਜੁਗਰਾਜ ਦੀ ਜ਼ਿੰਦਗੀ 'ਚ ਬਹਾਰ ਆ ਜਾਂਦੀ ਹੈ । ਕਿਉਂਕਿ ਉਸ ਦੀ ਸਰਦਾਰਨੀ ਰੀਤੀ ਰਿਵਾਜ਼ਾਂ 'ਚ ਹੀ ਅੱਗੇ ਨਹੀਂ,ਬਲਕਿ ਆਪਣੀ ਸੱਸ ਨੂੰ ਮਾਂ ਤੋਂ ਵੀ ਵੱਧ ਸਮਝਦੀ ਹੈ । ਜੇ ਕਦੇ ਵੱਧ ਘੱਟ ਬੋਲ ਵੀ ਜਾਂਦੀ ਹੈ ਤਾਂ ਮੁਆਫ਼ੀ ਹੱਥ ਜੋੜ ਕੇ ਮੰਗਦੀ ਹੈ । ਇਸੇ ਕਰਕੇ ਜੁਗਰਾਜ ਮੰਨਦੇ ਨੇ ਉਨ੍ਹਾਂ ਦੀ ਕਿਸਮਤ ਚੰਗੀ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਰਦਾਰਨੀ ਮਿਲੀ ਹੈ ।

ਹੋਰ ਵੇਖੋ :ਜੁਗਰਾਜ ਸੰਧੂ ਨੇ ਰਚਾਇਆ ਵਿਆਹ ,ਵੇਖੋ ਕਿਸ ਨੇ ਪਾਇਆ ਸੰਧੂ ਦੇ ਨਾਂਅ ਦਾ ਚੂੜਾ

https://www.youtube.com/watch?v=VqO2f36f0eo&feature=youtu.be

ਜੀ ਹਾਂ ਜੁਗਰਾਜ ਸਿੰਘ ਆਪਣੇ ਨਵੇਂ ਗੀਤ  'ਮੇਰੇ ਵਾਲੀ ਸਰਦਾਰਨੀ'  'ਚ ਇਸੇ ਤਰ੍ਹਾਂ ਹੀ ਸਰਦਾਰਨੀ ਦੀ  ਤਾਰੀਫ ਕਰ ਰਹੇ ਨੇ ।ਇਸ ਗੀਤ ਨੂੰ ਜੁਗਰਾਜ ਸੰਧੂ ਅਤੇ ਰੂਹੀ ਸੇਠੀ ਨੇ ਆਪਣੀ ਅਵਾਜ਼ ਦਿੱਤੀ ਹੈ । ਗੀਤ ਦੇ ਬੋਲ ਅਤੇ ਕੰਪੋਜ ਕੀਤਾ ਹੈ ਉਰਸ ਗੁਰੀ ਨੇ । ਇਸ ਗੀਤ ਦੇ ਬੋਲ ਜਿੰਨੇ ਸੋਹਣੇ ਲਿਖੇ ਗਏ ਨੇ,ਉਸ ਤੋਂ ਵੀ ਖ਼ੂਬਸੂਰਤ ਇਸ ਗੀਤ ਦਾ ਫ਼ਿਲਮਾਂਕਣ ਕੀਤਾ ਗਿਆ ਹੈ ।

ਹੋਰ ਵੇਖੋ :ਜੁਗਰਾਜ ਸੰਧੂ ਦਾ ‘ਮੇਰੇ ਵਾਲਾ ਸਰਦਾਰ’ ਗੀਤ ਹੋਇਆ ਰਿਲੀਜ਼

mere wali sardarni mere wali sardarni

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੁਗਰਾਜ ਸੰਧੂ ਵੱਲੋਂ ਮੇਰੇ ਵਾਲਾ ਸਰਦਾਰ ਕੱਢਿਆ ਗਿਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਹੈ । ਇਸ ਗੀਤ ਦਾ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਵੇਖ ਸਕਦੇ ਹੋ ।

Related Post