ਮੁਸ਼ਕਿਲ ਘੜੀ ‘ਚ ਮੀਕਾ ਸਿੰਘ ਵੀ ਅੱਗੇ ਆ ਕੇ ਕਰ ਰਹੇ ਨੇ ਲੋਕਾਂ ਦੀ ਸੇਵਾ, ਵੰਡ ਰਹੇ ਨੇ ਲੋੜਵੰਦਾਂ ਨੂੰ ਰਾਸ਼ਨ

By  Lajwinder kaur April 1st 2020 04:06 PM

ਬਾਲੀਵੁੱਡ ਦੇ ਨਾਮੀ ਗਾਇਕ ਮੀਕਾ ਸਿੰਘ  ਵੀ ਇਸ ਮੁਸ਼ਕਿਲ ਸਮੇਂ ਚ ਅੱਗੇ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ । ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ 'ਚ ਲਾਕਡਾਊਨ ਕੀਤਾ ਹੋਇਆ ਹੈ ਜਿਸ ਕਰਕੇ ਗਰੀਬ ਵਰਗ ਦੇ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਚੱਲਦੇ ਮੀਕਾ ਸਿੰਘ ਨੇ ਵੀ ਮੁੰਬਈ ‘ਚ ਵੱਸਦੇ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ । ਵੀਡੀਓ ਤੇ ਤਸਵੀਰਾਂ ‘ਚ ਦੇਖ ਸਕਦੇ ਹੋਏ ਉਹ ਲਗਾਤਾਰ ਹਰ ਰੋਜ ਲੋਕਾਂ ਦੀ ਮਦਦ ਕਰ ਰਹੇ ਨੇ । ਜਿੱਥੇ ਰਾਸ਼ਨ ਨਹੀਂ ਪਹੁੰਚਿਆ ਰਿਹਾ ਉੱਥੇ ਆਪਣੀ ਟੀਮ ਤੇ ਸਮਾਜ ਸੇਵੀ ਸੰਸਥਾ ਦੇ ਨਾਲ ਮਿਲਕੇ ਰਾਸ਼ਨ ਪਹੁੰਚਾਉਣ ਦੀ ਪੂਰੀ ਕੋਸ਼ਿਸ ਕਰ ਰਹੇ ਨੇ ।

 

View this post on Instagram

 

Hey guys . I’ve been doing charity for over 10 years now.. I know all of you want to do it too. You dont have to think or spend lots of money, just spend Rs 50 and buy 1kg of rice or other staple goods that are cheap like normal biscuits to those in need. Your little time can change lives.. ??

A post shared by Mika Singh (@mikasingh) on Mar 30, 2020 at 1:46am PDT

ਹੋਰ ਵੇਖੋ:ਕੁਲਵਿੰਦਰ ਬਿੱਲਾ ਮਦਦ ਲਈ ਆਏ ਅੱਗੇ, ਵੰਡਿਆ ਲੋੜਵੰਦ ਪਿੰਡ ਵਾਲਿਆਂ ਨੂੰ ਰਾਸ਼ਨ

ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਵੀ ਪੰਜਾਬ ‘ਚ ਵੱਧ ਚੜ੍ਹ ਕੇ ਲੋੜਵੰਦਾਂ ਲੋਕਾਂ ਦੀ ਮਦਦ ਕਰ ਰਹੇ ਨੇ । ਗਿੱਪੀ ਗਰੇਵਾਲ, ਰਾਣਾ ਰਣਬੀਰ, ਰਣਜੀਤ ਬਾਵਾ, ਨਿੰਜਾ, ਪਰਮੀਸ਼ ਵਰਮਾ ਤੇ ਕਈ ਹੋਰ ਕਲਾਕਾਰ ਨੇ ਜੋ ਇਸ ਮੁਸ਼ਕਿਲ ਘੜੀ ‘ਚ ਪ੍ਰਸ਼ਾਸਨ ਦੇ ਨਾਲ ਮਿਲਕੇ ਲੋਕਾਂ ਦੀ ਸੇਵਾ ਕਰ ਰਹੇ ਨੇ ।

 

View this post on Instagram

 

SARBAT DA BHALA ...

A post shared by Mika Singh (@mikasingh) on Mar 30, 2020 at 4:59pm PDT

ਦੱਸ ਦਈਏ ਕੋਰੋਨਾ ਦੇ ਨਾਲ ਪੀੜਤ ਮਰੀਜ਼ਾਂ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ । ਹੁਣ ਤੱਕ ਪੰਜਾਬ ‘ਚ ਵੀ ਕੋਰੋਨਾ ਵਾਇਰਸ ਕਰਕੇ ਚਾਰ ਮੌਤਾਂ ਹੋ ਚੁੱਕੀਆਂ ਨੇ । ਸਰਕਾਰ ਵੀ ਲੋਕਾਂ ਨੂੰ ਅਹਿਤਿਆਤ ਰੱਖਣ, ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤੇ ਘਰ ‘ਚ ਰਹਿਣ ਦੀ ਅਪੀਲ ਕਰ ਰਹੀ ਹੈ ।

Related Post