ਮੀਕਾ ਸਿੰਘ ਨਾਲ ਕੰਮ ਕਰਨ ਵਾਲੇ 'ਤੇ ਹੋਵੇਗੀ ਕਾਨੂੰਨੀ ਕਾਰਵਾਈ,ਭਾਰਤ ਸਿਨੇ ਐਸੋਸ਼ੀਏਸ਼ਨ ਨੇ ਲਗਾਇਆ ਬੈਨ,ਜਾਣੋ ਮਾਮਲਾ

By  Aaseen Khan August 14th 2019 03:30 PM

ਮੀਕਾ ਸਿੰਘ ਬਾਲੀਵੁੱਡ ਗਾਇਕ ਜਿਹੜੇ ਅਕਸਰ ਹੀ ਗਾਣਿਆਂ ਦੇ ਚਲਦੇ ਸੁਰਖ਼ੀਆਂ 'ਚ ਛਾਏ ਰਹਿੰਦੇ ਹਨ। ਪਰ ਪਿਛਲੇ ਦਿਨੀਂ ਮੀਕਾ ਸਿੰਘ ਨੇ ਪਾਕਿਸਤਾਨ 'ਚ ਜਾ ਕੇ ਸ਼ੋਅ ਲਗਾਉਣ ਨਾਲ ਨਵੀਂ ਹੀ ਮੁਸੀਬਤ ਗਲ ਪਾ ਲਈ ਹੈ। ਜੀ ਹਾਂ AICWA (All India Cine Workers Association) ਨੇ ਮੀਕਾ ਸਿੰਘ ਨੂੰ ਫ਼ਿਲਮ ਇੰਡਸਟਰੀ 'ਚ ਕੰਮ ਕਰਨ 'ਤੇ ਬੈਨ ਕਰ ਦਿੱਤਾ ਹੈ।

All India Cine Workers Association (AICWA): AICWA bans and boycotts singer Mika Singh from the Indian film industry for performing at an event in Karachi on 8 August. The event is said to be that of a close relative of Pervez Musharraf. pic.twitter.com/JWuy7V7y3v

— ANI (@ANI) August 13, 2019

ਏ.ਆਈ.ਸੀ.ਡਬਲਿਊ.ਏ. ਨੇ ਗਾਇਕ ਮੀਕਾ ਸਿੰਘ ਨੂੰ ਕਰਾਚੀ 'ਚ 8 ਅਗਸਤ ਨੂੰ ਸ਼ੋਅ ਕਰਨ ਦੇ ਕਾਰਣ ਬੈਨ ਕਰ ਦਿੱਤਾ ਹੈ। ਉਹਨਾਂ ਇਹ ਸ਼ੋਅ ਜਨਰਲ ਮੁਸ਼ਰਫ ਦੇ ਕਰੀਬੀ ਰਿਸ਼ਤੇਦਾਰਾਂ ਦੇ ਕੀਤਾ ਸੀ।

AICWA ਦੇ ਪ੍ਰੈਸੀਡੈਂਟ ਸੁਰੇਸ਼ ਸ਼ਿਆਮਲਾਲ ਗੁਪਤਾ ਨੇ ਮੰਗਲਵਾਰ ਨੂੰ ਕਿਹਾ 'AICWA ਇਸ ਗੱਲ ਦਾ ਧਿਆਨ ਰੱਖੇਗਾ ਕਿ ਮੀਕਾ ਸਿੰਘ ਦੇ ਨਾਲ ਭਾਰਤ 'ਚ ਕੋਈ ਵੀ ਕੰਮ ਨਾ ਕਰੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਹਨਾਂ ਅੱਗੇ ਕਿਹਾ 'ਜਦੋਂ ਦੋਨਾਂ ਦੇਸ਼ਾਂ ਦੇ ਵਿਚਕਾਰ ਏਨਾ ਤਣਾਓ ਚੱਲ ਰਿਹਾ ਹੈ ਤਾਂ ਮੀਕਾ ਸਿੰਘ ਨੇ ਰੁਪਿਆਂ ਨੂੰ ਅਹਿਮੀਅਤ ਦਿੱਤੀ।'

ਹੋਰ ਵੇਖੋ : ਇਹ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਲਈ ਖੇਡਦਾ ਹੈ ਫੁੱਟਬਾਲ, ਕਈ ਦੇਸ਼ਾਂ 'ਚ ਗੱਡੇ ਜਿੱਤ ਦੇ ਝੰਡ

 

View this post on Instagram

 

Good morning:) have a great day..

A post shared by Mika Singh (@mikasingh) on Aug 12, 2019 at 11:25pm PDT

ਦੱਸ ਦਈਏ ਜੰਮੂ ਅਤੇ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਦੋਨਾਂ ਦੇਸ਼ਾਂ 'ਚ ਹਾਲਾਤ ਗੰਭੀਰ ਬਣੇ ਹੋਏ ਹਨ। ਪਾਕਿਸਤਾਨ ਨੇ ਜਿੱਥੇ ਭਾਰਤ ਨਾਲ ਸਾਰੇ ਸੰਬੰਧ ਤੋੜ ਲਏ ਹਨ ਉੱਥੇ ਹੀ ਭਾਰਤ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ।

Related Post