ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ 

By  Rupinder Kaler November 14th 2018 11:02 AM

ਡਰਾਮਾ ਕੁਵੀਨ ਦੇ ਨਾਂ ਨਾਲ ਜਾਣੀ ਜਾਂਦੀ ਰਾਖੀ ਸਾਵੰਤ ਦੀ ਇੱਕ ਰੈਸਲਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ । ਇਸ ਦੌਰਾਨ ਰਾਖੀ ਸਾਵੰਤ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਈ ਹੈ । ਪਰ ਇਸ ਸਭ ਦੇ ਚਲਦੇ ਗਾਇਕ ਮੀਕਾ ਸਿੰਘ ਨੇ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਚੁੱਟਕੀ ਲਈ ਹੈ । ਵੀਡਿਓ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਨੇ ਕਿਹਾ ਹੈ 'ਜਬ ਸੇ ਪਹਿਨਾ ਹੈ ਮੈਨੇ ਯੇ ਇਸ਼ਕ ਸੇਹਰਾ, ਖਲੀ ਬਲੀ ਹੋ ਗਿਆ ਹੈ ਦਿਲ ਮੇਰਾ, ਮੇਰਾ ਬੇਟਾ ਛਾ ਗਿਆ' ।

ਹੋਰ ਵੇਖੋ :ਛੱਠ ਪੂਜਾ ‘ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ ‘ਚ

https://www.instagram.com/p/BqEwAhrhhtK/?utm_source=ig_embed

ਰਾਖੀ ਸਾਵੰਤ ਨੇ ਰੈਸਲਿੰਗ ਵਿੱਚ ਕਮਾਲ ਕਰ ਦਿੱਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਸਾਵੰਤ ਨੇ ਪੰਚਕੂਲਾ ਵਿੱਚ ਚੱਲ ਰਹੇ ਸੀ ਡਬਲਿਊ ਈ ਚੈਪੀਅਨਸ਼ਿਪ ਵਿੱਚ ਇੱਕ ਮਹਿਲਾ ਰੈਸਲਰ ਦਾ ਚੈਲੇਂਜ ਸਵੀਕਾਰ ਕਰ ਲਿਆ ਸੀ ਜਿਹੜਾ ਕਿ ਉਹਨਾਂ ਨੂੰ ਕਾਫੀ ਭਾਰੀ ਪਿਆ ਹੈ ।ਇਸ ਕੁਸ਼ਤੀ ਦੀ ਇੱਕ ਵੀਡਿਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਰਾਖੀ ਮਹਿਲਾ ਪਹਿਲਵਾਨ ਨਾਲ ਭਿੜਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਵੇਖੋ :‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

https://twitter.com/MikaSingh/status/1061914435189596160

ਰਿੰਗ ਵਿੱਚ ਪਹਿਲਵਾਨ ਰਾਖੀ ਸਾਵੰਤ ਨੂੰ ਚੁੱਕਦੀ ਹੈ ਤੇ ਚੁੱਕ ਕੇ ਅਜਿਹਾ ਪਟਕਦੀ ਹੈ ਕਿ ਰਾਖੀ ਦੁਬਾਰਾ ਉੱਠਦੀ ਨਹੀਂ । ਫਿਲਹਾਲ ਰਾਖੀ ਹਸਪਤਾਲ ਵਿੱਚ ਹੈ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਹਨ । ਮੀਕਾ ਸਿੰਘ ਨੇ ਇਹ ਵੀਡਿਓ ਸ਼ੇਅਰ ਕਰਕੇ ਰਾਖੀ ਦਾ ਮਜ਼ਾਕ ਉਡਾਇਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਰਾਖੀ ਮੀਕਾ ਸਿੰਘ ਨੂੰ ਇਸ ਦਾ ਕੀ ਜਵਾਬ ਦਿੰਦੀ ਹੈ ।

Related Post