ਵਿਆਹ ਰਚਾਉਣ ਲਈ ਮੀਕਾ ਬਰਾਤ ਲੈ ਕੇ ਗਏ ਚੰਡੀਗੜ੍ਹ, ਲਾੜੀਆਂ ਦੀ ਲਾਈਨ ਵੇਖ ਚਕਰਾਇਆ ਗਾਇਕ, ਵੇਖੋ ਵੀਡੀਓ

By  Shaminder May 6th 2022 12:34 PM

ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਮੀਕਾ ਸਿੰਘ (Mika Singh) ਏਨੀਂ ਦਿਨੀਂ ਆਪਣੇ ਸਵੈਵੰਰ ਨੂੰ ਲੈ ਕੇ ਖੂਬ ਚਰਚਾ ‘ਚ ਹਨ । ਦਰਅਸਲ ਮੀਕਾ ਸਿੰਘ ਇੱਕ ਰਿਆਲਟੀ ਸ਼ੋਅ ਦੇ ਜ਼ਰੀਏ ਆਪਣੀ ਲਾੜੀ ਨੂੰ ਲੱਭ ਰਹੇ ਹਨ । ਚੰਡੀਗੜ੍ਹ ‘ਚ ਆਪਣੀ ਲਾੜੀ ਨੂੰ ਲੱਭਣ ਦੇ ਲਈ ਗਏ ਤਾਂ ਉੱਥੇ ਲਾੜੀਆਂ ਦੀ ਲਾਈਨ ਨੂੰ ਵੇਖ ਕੇ ਹੈਰਾਨ ਹੋ ਗਏ । ਕਿਉਕਿ ਇਹ ਸਾਰੀਆਂ ਲਾੜੀਆਂ ਸੱਜ ਧੱਜ ਕੇ ਮੀਕਾ ਸਿੰਘ ਦਾ ਇੰਤਜ਼ਾਰ ਕਰ ਰਹੀਆਂ ਸਨ ।

Mika Singh image From instagram

ਹੋਰ ਪੜ੍ਹੋ : 20 ਸਾਲਾਂ ‘ਚ ਵਿਆਹ ਦੇ ਕਈ ਪ੍ਰਪੋਜ਼ਲ ਠੁਕਰਾ ਚੁੱਕੇ ਮੀਕਾ ਸਿੰਘ ਕੀ ਹੁਣ ਕਰਵਾਉਣਗੇ ਵਿਆਹ ?

ਇਨ੍ਹਾਂ ਸਭ ਲਾੜੀਆਂ ਨੂੰ ਮੀਕਾ ਸਿੰਘ ਮਿਲਦੇ ਹੋਏ ਦਿਖਾਈ ਦੇ ਰਹੇ ਹਨ ।ਮੀਕਾ ਸਿੰਘ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਕੁੜੀਆਂ ਸੱਜ ਫੱਬ ਕੇ ਮੀਕਾ ਸਿੰਘ ਨੂੰ ਮਿਲਣ ਦੇ ਲਈ ਪਹੁੰਚੀਆਂ ਹਨ ।

Mika Singh, image from instagram

ਹੋਰ ਪੜ੍ਹੋ : ਮੀਕਾ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਹੋ ਰਹੀਆਂ ਵਾਇਰਲ

ਦੱਸ ਦਈਏ ਕਿ ਮੀਕਾ ਦੀ ਵਹੁਟੀ ਨਾਂਅ ਦਾ ਰਿਆਲਟੀ ਸ਼ੋਅ ਸ਼ੁਰੂ ਹੋ ਰਿਹਾ ਹੈ ਅਤੇ ਇਸ ਸ਼ੋਅ ਦੀ ਸ਼ੂਟਿੰਗ ਵੀ ਰੋਪੜ ‘ਚ ਹੋ ਰਹੀ ਹੈ ।ਮੀਕਾ ਸਿੰਘ ਦਾ ਬਚਪਨ ਇਸੇ ਸ਼ਹਿਰ ‘ਚ ਬੀਤਿਆ ਸੀ ਇਸੇ ਲਈ ਮੀਕਾ ਸਿੰਘ ਦਾ ਸਵੈਵੰਰ ਚੀ ਇਸੇ ਸ਼ਹਿਰ ‘ਚ ਸ਼ੂਟ ਕੀਤਾ ਜਾ ਰਿਹਾ ਹੈ । ਇਸ ਜਗ੍ਹਾ ਦੇ ਨਾਲ ਮੀਕਾ ਸਿੰਘ ਨੂੰ ਖ਼ਾਸ ਲਗਾਅ ਹੈ ।

Mika Singh image From instagram

ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਤਖਤ ਸ੍ਰੀ ਪਟਨਾ ਸਾਹਿਬ ‘ਚ ਰਾਗੀ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਦਲੇਰ ਮਹਿੰਦੀ ਵੀ ਬਿਹਤਰੀਨ ਗਾਇਕ ਹਨ ।

 

View this post on Instagram

 

A post shared by Mika Singh (@mikasingh)

Related Post