ਮਨਮੋਹਨ ਵਾਰਿਸ ਲੈ ਕੇ ਆ ਰਹੇ ਨੇ ਨਵਾਂ ਗੀਤ 'ਮਿਲ ਨਹੀਂ ਸਕਦੀ', ਇਸ ਦਿਨ ਹੋਵੇਗਾ ਰਿਲੀਜ਼

By  Aaseen Khan September 19th 2019 04:02 PM

ਮਨਮੋਹਨ ਵਾਰਿਸ ਜਿੰਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਨਾਲ ਹਮੇਸ਼ਾ ਪੰਜਾਬੀਆਂ ਦਾ ਮਨੋਰੰਜਨ ਕੀਤਾ ਹੈ ਤੇ ਲੱਖਾਂ ਹੀ ਦਿਲ ਜਿੱਤੇ ਹਨ।ਅੱਜ ਕੱਲ੍ਹ ਵਾਰਿਸ ਭਰਾ ਆਪਣੇ ਸਲਾਨਾ ਪ੍ਰੋਗਰਾਮ 'ਪੰਜਾਬੀ ਵਿਰਸਾ 2019' ਦੀਆਂ ਤਿਆਰੀਆਂ 'ਚ ਰੁੱਝੇ ਹਨ। ਉਹ ਦੁਨੀਆਂ ਦੇ ਵੱਖ ਵੱਖ ਦੇਸ਼ਾਂ 'ਚ ਇਸ ਪ੍ਰੋਗਰਾਮ ਦਾ ਸ਼ੂਟ ਕਰ ਰਹੇ ਹਨ ਜਿਹੜਾ ਬਹੁਤ ਜਲਦ ਦਰਸ਼ਕਾਂ ਦੇ ਰੁ-ਬ ਰੁ ਹੋਣ ਵਾਲਾ ਹੈ। ਪਰ ਉਸ ਤੋਂ ਪਹਿਲਾਂ ਮਨਮੋਹਨ ਵਾਰਿਸ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ 'ਮਿਲ ਨਹੀਂ ਸਕਦੀ' ਜਿਸ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ 23 ਸਤੰਬਰ ਨੂੰ ਹੋਣ ਵਾਲਾ ਹੈ।

ਗਾਣੇ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਮਨਮੋਹਨ ਵਾਰਿਸ ਦੇ ਸੰਗੀਤਕਾਰ ਭਰਾ ਸੰਗਤਾਰ ਨੇ ਅਤੇ ਬੋਲ ਸੁੱਖਪਾਲ ਔਜਲਾ ਦੇ ਹਨ। ਨਵਰਾਜ ਰਾਜਾ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ ਅਵਤਾਰ ਲੱਖਾ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਮਾਸਟਰ ਸਲੀਮ ਦੀ ਰਗ ਰਗ 'ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ

 

View this post on Instagram

 

See you there.

A post shared by Manmohan Waris (@manmohanwaris) on Aug 21, 2019 at 11:47am PDT

ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਇਹਨਾਂ ਤਿੰਨਾਂ ਭਰਾਵਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡੀ ਦੇਣ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਵਿਰਸਾ 2019 ਦਾ ਸ਼ੂਟ ਚੱਲ ਰਿਹਾ ਹੈ ਜਿਹੜਾ ਕਈ ਦੇਸ਼ਾਂ 'ਚ ਲਾਈਵ ਸ਼ੋਅ ਕਰਕੇ ਫ਼ਿਲਮਾਇਆ ਜਾਂਦਾ ਹੈ। ਸਾਲ ਦੇ ਆਖਰੀ ਦਿਨਾਂ 'ਚ ਇਹ ਪ੍ਰੋਗਰਾਮ ਵਾਰਿਸ ਭਰਾਵਾਂ ਵੱਲੋਂ ਰਿਲੀਜ਼ ਕੀਤਾ ਜਾਂਦਾ ਹੈ।

Related Post