ਫ਼ਨਕਾਰ ਇੱਕ ਅਵਾਜ਼ਾਂ ਅਨੇਕ ,ਕੀ ਤੁਸੀਂ ਜਾਣਦੇ ਹੋ ਮਿਲਨ ਸਿੰਘ ਨੂੰ !

By  Shaminder April 2nd 2019 03:34 PM

ਮਿਲਨ ਸਿੰਘ ਇੱਕ ਅਜਿਹਾ ਨਾਂਅ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹਾ ਮੁਕਾਮ ਹਾਸਲ ਕੀਤਾ,ਜੋ ਹਰ ਕੋਈ ਹਾਸਲ ਨਹੀਂ ਸੀ ਕਰ ਸਕਦਾ । ਉਹ ਆਪਣੀ ਦਿੱਖ ਕਰਕੇ ਹੀ ਨਹੀਂ ਬਲਕਿ ਆਪਣੀ ਅਵਾਜ਼ ਕਰਕੇ ਵੀ ਜਾਣੇ ਜਾਂਦੇ ਸਨ । ਕਿਉਂਕਿ ਉਹ ਦੋਗਾਣਾ ਗੀਤ ਗਾਉਂਦੇ ਸਨ, ਦਰਅਸਲ ਉਹ ਦੋ ਅਵਾਜ਼ਾਂ 'ਚ ਗੀਤ ਗਾਉਂਦੇ ਸਨ । ਪਹਿਲਾਂ ਮੇਲ ਅਵਾਜ਼ 'ਚ ਅਤੇ ਫਿਰ ਫੀਮੇਲ ਦੀ ਅਵਾਜ਼ 'ਚ ।

ਹੋਰ ਵੇਖੋ :ਬੀ ਪਰਾਕ ਦੇ ਫੈਨ ਨੇ ਉਨ੍ਹਾਂ ਲਈ ਬਣਾਈ ਸ਼ਾਨਦਾਰ ਪੇਟਿੰਗ

https://www.youtube.com/watch?v=c5eWOxBp2yA

ਇਹ ਗਾਇਕਾ ਉੱਤਰ ਪ੍ਰਦੇਸ਼ ਦੇ ਯੂ.ਪੀ. ਦੇ ਰਹਿਣ ਵਾਲੇ ਸਨ, ਪਰ ਮਿਲਨ ਸਿੰਘ ਦੇ ਸਿਰ ਤੋਂ ਬਚਪਨ 'ਚ ਹੀ ਮਾਪਿਆਂ ਦਾ ਸਾਇਆ ਉੱਠ ਗਿਆ ਸੀ ਜਿਸ ਕਾਰਨ ਘਰ 'ਚ ਵੱਡੇ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਅਤੇ ਆਪਣੇ ਭੈਣ ਭਰਾਵਾਂ ਦਾ ਗੁਜ਼ਾਰਾ ਕਰਨ ਲਈ ਮਿਹਨਤ ਕਰਨੀ ਪਈ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕ ਵੱਲ ਰੁਖ ਕੀਤਾ ਅਤੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਕਈ ਹਿੰਦੀ ਗੀਤ ਵੀ ਗਾਏ ਹਨ ।

ਹੋਰ ਵੇਖੋ :ਗਾਇਕ ਇੱਕ ਅਵਾਜ਼ਾਂ ਦੋ ,ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਸੀ ਇਹ ਗਾਇਕ ,ਵੇਖੋ ਵੀਡਿਓ

https://www.youtube.com/watch?v=DtKAxfrIi9A

ਉਨ੍ਹਾਂ ਦੇ ਕਈ ਪ੍ਰਸਿੱਧ ਗੀਤ ਨੇ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਜਲੰਧਰ ਦੂਰਦਰਸ਼ਨ ‘ਤੇ ਜਦੋਂ ਉਨ੍ਹਾਂ ਦਾ ਕੋਈ ਗੀਤ ਆਉਂਦਾ ਸੀ ਤਾਂ ਹਰ ਕੋਈ ਉਨ੍ਹਾਂ ਨੂੰ ਸੁਣਨ ਲਈ ਉਤਾਵਲਾ ਨਜ਼ਰ ਆਉਂਦਾ ਸੀ । ਕਿਉਂਕਿ ਸਿਹਤ ਸਬੰਧੀ ਕੁਝ ਪਰੇਸ਼ਾਨੀ ਦੇ ਚੱਲਦਿਆਂ ਉਹ ਸੰਗੀਤ ਜਗਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।ਅੰਗਰੇਜ਼ੀ ‘ਚ ਐੱਮ.ਏ ਕਰਨ ਵਾਲੇ ਮਿਲਨ ਸਿੰਘ ਨੂੰ ਗਾਇਕੀ ਦੀ ਬਦੌਲਤ ਕਈ ਸਨਮਾਨ ਵੀ ਹਾਸਲ ਹੋਏ ਨੇ । ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ ‘ਯਸ਼ ਭਾਰਤ 95’ ‘ਚ ਯੂ.ਪੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ।

Related Post