Health Tips: ਚੰਗੀ ਨੀਂਦ ਲਈ ਮਦਦਗਾਰ ਹੁੰਦਾ ਹੈ ਦੁੱਧ ਦਾ ਸੇਵਨ, ਜਾਣੋ ਰਾਤ ਨੂੰ ਦੁੱਧ ਪੀਣ ਦੇ ਫ਼ਾਇਦੇ

By  Pushp Raj October 10th 2022 05:48 PM

Benefits of milk: ਦੁੱਧ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਅਸੀਂ ਰੋਜ਼ਾਨਾ ਕਿਸੇ ਨਾਂ ਕਿਸੇ ਤਰੀਕੇ ਦੁੱਧ ਦਾ ਸੇਵਨ ਕਰਦੇ ਹਾਂ ਅਤੇ ਇਸ ਦਾ ਕਈ ਤਰੀਕੇ ਨਾਲ ਇਸਤੇਮਾਲ ਵੀ ਕਰਦੇ ਹਾਂ। ਆਯੁਰਵੈਦ ਵਿੱਚ ਦੁੱਧ ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ। ਦੁੱਧ ਦਾ ਸੇਵਨ ਕਰਨ ਦੇ ਕਈ ਲਾਭ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਤ ਨੂੰ ਦੁੱਧ ਪੀਣ ਦੇ ਕੀ ਫਾਇਦੇ ਹੁੰਦੇ ਹਨ।

raw milk image From google

ਅਕਸਰ ਅਸੀਂ ਆਪਣੇ ਬਜ਼ੁਰਗਾਂ ਜਾਂ ਘਰ ਦੇ ਲੋਕਾਂ ਤੋਂ ਸੁਣਦੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ਵਿੱਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਮਾਤਰਾ ਫੈਟ ਬਰਨਿੰਗ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਚਰਬੀ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇੰਨਾ ਹੀ ਨਹੀਂ ਦੁੱਧ 'ਚ ਮੌਜੂਦ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।

milk image From google

ਰਾਤ ਨੂੰ ਗਰਮ ਦੁੱਧ ਪੀਣ ਦੇ ਫ਼ਾਇਦੇ

ਜਦੋਂ ਮਨ ਸ਼ਾਂਤ ਹੋਵੇਗਾ ਤਾਂ ਨੀਂਦ ਵੀ ਚੰਗੀ ਆਵੇਗੀ। ਦੁੱਧ ਵਿੱਚ ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਦੀ ਮੌਜੂਦਗੀ ਨੀਂਦ ਦੇ ਹਾਰਮੋਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ, ਜੋ ਮਨ ਨੂੰ ਸ਼ਾਂਤ ਕਰਕੇ ਸੌਣ ਵਿੱਚ ਮਦਦ ਕਰਦੀ ਹੈ। ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਦੁੱਧ ਪੀਓ ਅਤੇ ਚੰਗੀ ਨੀਂਦ ਲਓ।

ਦੁੱਧ ਦੇ ਪੇਪਟਾਇਡਸ ਦਾ ਮਿਸ਼ਰਣ ਹੁੰਦਾ ਹੈ ਜਿਸਨੂੰ ਕੇਸੀਨ ਟ੍ਰਿਪਟਿਕ ਹਾਈਡ੍ਰੋਲਾਈਜ਼ੇਟ ਕਿਹਾ ਜਾਂਦਾ ਹੈ। ਇਹ ਤਣਾਅ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

turmric milk Image Source- Google

ਹੋਰ ਪੜ੍ਹੋ: Health Tips: ਸਿਹਤ ਲਈ ਬੇਹੱਦ ਲਾਭਕਾਰੀ ਹੈ ਪਰਵਲ, ਜਾਣੋ ਇਸ ਦੇ ਫਾਇਦੇ

ਦੱਧ ਦੇ ਸੇਵਨ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲਗਦੀ ਅਤੇ ਪੇਟ ਭਰਿਆ ਰਹਿੰਦਾ ਹੈ। ਜੇ ਤੁਹਾਨੂੰ ਰਾਤ ਨੂੰ ਭੁੱਖ ਲੱਗਦੀ ਹੈ, ਤਾਂ ਦੁੱਧ ਇਸ ਨੂੰ ਸ਼ਾਂਤ ਕਰਨ ਦਾ ਵਧੀਆ ਤਰੀਕਾ ਹੈ।

ਦੁੱਧ ਹੱਡੀਆਂ ਨੂੰ ਮਜ਼ਬੂਤ ਹੀ ਨਹੀਂ ਬਣਾਉਂਦਾ ਹੈ, ਸਗੋਂ ਤੁਹਾਡੀ ਥਕਾਵਟ ਨੂੰ ਦੂਰ ਕਰਕੇ ਤੁਹਾਨੂੰ ਡੂੰਘੀ ਅਤੇ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ। ਇਸ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।

Related Post