Health Tips:ਸਿਹਤ ਲਈ ਬੇਹੱਦ ਲਾਭਕਾਰੀ ਹੈ ਪਰਵਲ, ਜਾਣੋ ਇਸ ਦੇ ਫਾਇਦੇ

written by Pushp Raj | October 07, 2022 06:03pm

Benefits of Parwal or Pointed Gourd : ਅਕਸਰ ਕਿਹਾ ਜਾਂਦਾ ਹੈ ਕਿ ਹਰੀਆਂ ਸਬਜ਼ੀਆਂ ਸਿਹਤ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ। ਅਜਿਹੀ ਹੀ ਇੱਕ ਸਬਜ਼ੀ ਹੈ ਪਰਵਲ। ਪਰਵਲ ਇੱਕ ਅਜਿਹੀ ਸਬਜ਼ੀ ਹੈ ਜਿਸ ਵਿੱਚ ਕੁਦਰਤੀ ਤੌਰ 'ਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਤੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਆਓ ਜਾਣਦੇ ਹਾਂ ਪਰਵਲ ਖਾਣ ਦੇ ਫ਼ਾਇਦੇ।

Image Source- Google

ਪੋਸ਼ਕ ਤੱਤਾਂ ਨਾਲ ਭਰਪੂਰ ਹੈ ਪਰਵਲ
ਕੁੰਦਰੂ ਵਾਂਗ ਵਿਖਾਈ ਦੇਣ ਵਾਲੀ ਇਹ ਹਰੀ ਸਬਜ਼ੀ ਸਿਹਤ ਲਈ ਬਹੁਤ ਲਾਭਕਾਰੀ ਹੈ। ਪਰਵਲ ਵਿੱਚ ਫਾਈਬਰ ਅਤੇ ਵਿਟਾਮਿਨਸ ਇੱਕਠੇ ਪਾਏ ਜਾਂਦੇ ਹਨ। ਇਸ ਲਈ ਇਹ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵਿੱਚ ਵਾਧਾ ਕਰਨ ਵਿੱਚ ਮਦਦ ਕਰਦਾ ਹੈ।

ਔਸ਼ਧੀ ਗੁਣ ਨਾਲ ਭਰਪੂਰ ਹੈ ਪਰਵਲ
ਪਰਵਲ ਦਾ ਵਿਗਿਆਨਕ ਨਾਮ ਟ੍ਰਾਈਕੋਸੈਂਥੇਸ ਡਾਇਇਕਾ ਰੋਕਸਬ ਹੈ। ਪਰਵਲ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਪਰਵਲ ਵਿੱਚ ਵਿਟਾਮਿਨ ਏ, ਵਿਟਾਮਿਨ ਬੀ1, ਵਿਟਾਮਿਨ ਬੀ2 ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ ਦੇ ਛਿਲਕਿਆਂ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਜ਼ਿਆਦਾਤਰ ਗਰਮੀਆਂ ਦੇ ਮੌਸਮ ਵਿੱਚ ਮਿਲਣ ਵਾਲੀ ਸਬਜ਼ੀ ਹੈ। ਪਰਵਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

Image Source- Google

ਪਰਵਲ ਖਾਣ ਦੇ ਫਾਇਦੇ
ਪਰਵਲ ਦਾ ਸੇਵਨ ਕਰਨ ਨਾਲ ਪੇਟ ਦਰਦ ਅਤੇ ਕਬਜ਼ ਠੀਕ ਹੁੰਦੀ ਹੈ। ਇਸ ਦੇ ਨਾਲ ਹੀ ਇਸ ਦੇ ਇਸਤੇਮਾਲ ਨਾਲ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

ਪਰਵਲ 'ਚ ਪਾਏ ਜਾਣ ਵਾਲੇ ਗੁਣ ਚਮੜੀ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ, ਇਸ ਲਈ ਪਰਵਲ ਦੇ ਇਸਤੇਮਾਲ ਨਾਲ ਸਕਿਨ ਸਬੰਧੀ ਸਮੱਸਿਆਵਾਂ ਵਿੱਚ ਵੀ ਰਾਹਤ ਮਿਲਦੀ ਹੈ।

ਪਰਵਲ ਦੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨਸ ਹੁੰਦੇ ਹਨ। ਇਸ ਨਾਲ ਸਰੀਰ ਵਿੱਚ ਆਈਰਨ ਦੀ ਕਮੀ ਨਹੀਂ ਹੁੰਦੀ। ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੁੰਦੀ ਹੈ, ਉਹ ਪਰਵਲ ਦਾ ਸੇਵਨ ਕਰ ਸਕਦੇ ਹਨ, ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ।

Image Source- Google

ਹੋਰ ਪੜ੍ਹੋ: Health Tips: ਭਾਰ ਘੱਟ ਕਰਨ 'ਚ ਮਦਦ ਕਰਦਾ ਹੈ ਅੰਗੂਰ, ਜਾਣੋ ਇਸ ਦੇ ਫਾਇਦੇ

ਇਹ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ। ਬੁਖ਼ਾਰ, ਖਾਂਸੀ ਅਤੇ ਚਮੜੀ ਦੀ ਇਨਫੈਕਸ਼ਨ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।

ਪਰਵਲ ਦੇ ਸੇਵਨ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਕਾਫੀ ਲਾਭ ਮਿਲਦਾ ਹੈ। ਆਯੁਰਵੈਦ ਮੁਤਾਬਕ ਇਹ ਇਹ ਵਾਈ ਪਿੱਤ ਅਤੇ ਗਰਮੀ ਤੋਂ ਬਚਣ ਵਿੱਚ ਵੀ ਮਦਦ ਕਰਦਾ ਹੈ।

You may also like