'ਮਿੰਦੋ ਤਸੀਲਦਾਰਨੀ' ਦਾ ਸ਼ੂਟ ਦਰਿਆ ਦੇ ਕਿਨਾਰੇ ਹੋਇਆ ਸ਼ੁਰੂ, ਸੈੱਟ 'ਤੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਮਸਤੀ, ਦੇਖੋ ਵੀਡੀਓ

By  Aaseen Khan February 25th 2019 01:26 PM -- Updated: February 25th 2019 01:28 PM

'ਮਿੰਦੋ ਤਸੀਲਦਾਰਨੀ' ਦਾ ਸ਼ੂਟ ਦਰਿਆ ਦੇ ਕਿਨਾਰੇ ਹੋਇਆ ਸ਼ੁਰੂ, ਸੈੱਟ 'ਤੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਮਸਤੀ, ਦੇਖੋ ਵੀਡੀਓ : ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ 'ਮਿੰਦੋ ਤਸੀਲਦਾਰਨੀ' ਦਾ ਸ਼ੂਟ ਸ਼ੁਰੂ ਹੋ ਚੁੱਕਿਆ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਕਰਮਜੀਤ ਅਨਮੋਲ ਕਵਿਤਾ ਕੌਸ਼ਿਕ ਅਤੇ ਰਾਜਵੀਰ ਜਵੰਦਾ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

@mindotaseeldarni shoot start

A post shared by Karamjit Anmol (@karamjitanmol) on Feb 24, 2019 at 12:12am PST

ਦੱਸ ਦਈਏ ਪੀਟੀਸੀ ਪੰਜਾਬੀ ਦੀ ਟੀਮ ਵੀ ਫਿਲਮ ਦੇ ਸੈੱਟ 'ਤੇ ਪਹੁੰਚੀ ਅਤੇ ਦਰਸ਼ਕਾਂ ਨੂੰ ਫਿਲਮ ਦੇ ਸ਼ੂਟ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐਂਕਰ ਮੁਨੀਸ਼ ਪੁਰੀ ਨਾਲ ਗੱਲ ਬਾਤ ਕਰਦੇ ਹੋਏ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਵਿਤਾ ਕੌਸ਼ਿਕ ਨਾਲ ਕੰਮ ਕਰਨ ਬੜਾ ਹੀ ਚੰਗਾ ਲੱਗ ਰਿਹਾ ਹੈ। ਇੰਨ੍ਹਾਂ ਨਹੀਂ ਨਹੀਂ ਦਰਿਆ ਦੇ ਕਿਨਾਰੇ ਫਿਲਮ ਦੇ ਜਿਸ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਕਰਮਜੀਤ ਅਨਮੋਲ ਨੇ ਉਸ ਗਾਣੇ ਦੇ ਕੁਝ ਬੋਲ ਵੀ ਸਾਂਝੇ ਕੀਤੇ ਹਨ।

ਹੋਰ ਵੇਖੋ : ਜਦੋਂ ਸਟੇਜ ‘ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ

ਫਿਲਮ ਦੀ ਸਟਾਰਕਾਸਟ ਦਾ ਕਹਿਣਾ ਹੈ ਕਿ ਉਹ ਸਮੇਂ ਸਮੇਂ 'ਤੇ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿਣਗੇ। ਦੱਸ ਦਈਏ ਫਿਲਮ ਨੂੰ ਪ੍ਰੋਡਿਊਸ ਖੁਦ ਕਰਮਜੀਤ ਅਨਮੋਲ ਹੀ ਕਰ ਰਹੇ ਹਨ। ਅਤੇ ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

 

View this post on Instagram

 

Waheguru di mehar sadka aaj film mindo taseeldarni da shoot shart ho gya. Sari team nu boht boht mubarakan. @karamjitanmol @ikavitakaushik @isharikhi

A post shared by Rajvir Jawanda (@rajvirjawandaofficial) on Feb 23, 2019 at 6:02am PST

ਫਿਲਮ 'ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

Related Post