ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ 'ਤੇ ਸੁਣੋਂ ਜੀ ਸੁਰਜੀਤ ਦਾ ਗਾਣਾ 'ਮਿਰਜ਼ਾ' 

By  Rupinder Kaler March 11th 2019 11:41 AM -- Updated: March 12th 2019 05:54 PM

ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ ਨੇ ਜੀ-ਸੁਰਜੀਤ ਦੀ ਅਵਾਜ਼ ਵਿੱਚ ਨਵਾਂ ਗਾਣਾ 'ਮਿਰਜ਼ਾ' ਰਿਲੀਜ਼ ਕੀਤਾ ਹੈ । ਪੰਜਾਬ ਦੀ ਲੋਕ ਗਾਥਾ ਮਿਰਜ਼ਾ-ਸਾਹਿਬਾ ਦੀ ਕਹਾਣੀ ਨੂੰ ਬਿਆਨ ਕਰਨ ਵਾਲਾ ਇਹ ਗਾਣਾ ਜੀ ਸੁਰਜੀਤ ਵੱਲੋਂ ਇਸ ਤਰ੍ਹਾਂ ਗਾਇਆ ਗਿਆ ਹੈ ਕਿ ਇਸ ਨੂੰ ਸੁਣਕੇ ਹਰ ਕੋਈ ਕੀਲਿਆ ਜਾਂਦਾ ਹੈ । ਗੀਤ ਵਿੱਚ ਮਿਰਜ਼ਾ ਸਾਹਿਬਾ ਦੀ ਕਹਾਣੀ ਅੱਖਾਂ ਦੇ ਸਾਹਮਣੇ ਰੂਪਮਾਨ ਹੋ ਜਾਂਦੀ ਹੈ ।

G Surjit G Surjit

ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਨੈਟਵਰਕ ਦੇ ਹੋਰ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਇਹ ਗਾਣਾ ਪੀਟੀਸੀ ਰਿਕਾਰਡਸ ਦੇ ਯੂਟਿਉਬ ਚੈਨਲ ਤੇ ਵੀ ਸੁਣਿਆ ਜਾ ਸਕਦਾ ਹੈ । ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵੀਡਿਓ ਪੀਟੀਸੀ ਰਿਕਾਰਡਸ ਨੇ ਹੀ ਤਿਆਰ ਕੀਤੀ ਹੈ ।

https://www.youtube.com/watch?time_continue=13&v=Z314qAICSI4

ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ ਲਗਾਤਾਰ ਗਾਣੇ ਰਿਲੀਜ਼ ਕਰ ਰਿਹਾ ਹੈ ਜਿਹਨਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ।ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ ਵੱਲੋਂ ਉਹ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ, ਜਿਹੜੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਲੋਕਾਂ ਦੀ ਜੜ੍ਹ ਨਾਲ ਜੁੜੇ ਹੋਏ ਹਨ ।

Related Post