ਭਾਈ ਬਰਿੰਦਰ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਮੇਰੇ ਸਾਹਾ’ ਹੋਵੇਗਾ ਰਿਲੀਜ਼

Written by  Lajwinder kaur   |  March 05th 2021 04:56 PM  |  Updated: March 05th 2021 05:18 PM

ਭਾਈ ਬਰਿੰਦਰ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਮੇਰੇ ਸਾਹਾ’ ਹੋਵੇਗਾ ਰਿਲੀਜ਼

ਪੀਟੀਸੀ ਨੈੱਟਵਰਕ ਹਰ ਹਫਤੇ ਨਾਨਕ ਨਾਮ ਲੇਵਾ ਸੰਗਤ ਦੇ ਲਈ ਧਾਰਮਿਕ ਸ਼ਬਦ ਲੈ ਕੇ ਆਉਂਦੇ ਨੇ । ਇਸ ਸਿਲਸਿਲੇ ਦੇ ਚਲਦੇ ਇਸ ਸ਼ਨੀਵਾਰ ਯਾਨੀਕਿ 6 ਮਾਰਚ ਨੂੰ ਨਵੇਂ ਧਾਰਮਿਕ ਗੀਤ ‘ਮੇਰੇ ਸਾਹਾ’ ਦਾ ਵਰਲਡ ਪ੍ਰੀਮੀਅਰ ਪੀਟੀਸੀ ‘ਤੇ ਕੀਤਾ ਜਾਵੇਗਾ ।

new shabad

ਹੋਰ ਪੜ੍ਹੋ : ਭਾਈ ਗੁਰਦੀਪ ਸਿੰਘ ਰਸੀਲਾ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

ptc records new shabad relesaing on 6th march

ਇਹ ਸ਼ਬਦ ਭਾਈ ਬਰਿੰਦਰ ਸਿੰਘ ਜੀ ਗੁਰਦਾਸਪੁਰ ਵਾਲੇ (Bhai Barinder Singh Ji) ਤੇ ਉਨ੍ਹਾਂ ਦੇ ਸਾਥੀਆਂ ਦੀ ਰਸਭਿੰਨੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਚੱਕ ਦੇ ਤੇ ਪੀਟੀਸੀ ਸਿਮਰਨ ਉੱਤੇ ਵੀ ਚਲਾਇਆ ਜਾਵੇਗਾ।

inside image of bhai barinder singh ji gurdaspur wale

ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕੇ ਨੇ। ਇਨ੍ਹਾਂ ਸਾਰੇ ਸ਼ਬਦਾਂ ਨੂੰ ਸੰਗਤਾਂ ਪੀਟੀਸੀ ਪਲੇਅ ਐਪ ‘ਤੇ ਵੀ ਸਰਵਣ ਕਰ ਸਕਦੇ ਨੇ। ਪੀਟੀਸੀ ਪੰਜਾਬੀ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕਰ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਪੀਟੀਸੀ ਸਿਮਰਨ ‘ਤੇ ਵੀ ਸਿੱਖੀ ਨਾਲ ਸਬੰਧਤ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network