ਪਤੀ ਦੇ ਨਾਲ ਇਹ ਕੰਮ ਕਰੇ ਬਗੈਰ ਨਹੀਂ ਰਹਿ ਸਕਦੀ ਮਿਸ ਪੂਜਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਿਸ ਪੂਜਾ ਦਾ ਮਜ਼ੇਦਾਰ ਵੀਡੀਓ

By  Shaminder December 14th 2022 12:48 PM

ਮਿਸ ਪੂਜਾ (Miss Pooja)ਅਜਿਹੀ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝੇ ਕਰਦੀ ਰਹਿੰਦੀ ਹੈ । ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Miss pooja- Image source : Instagram

ਹੋਰ ਪੜ੍ਹੋ : ਸਟੇਜ ‘ਤੇ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਖੁਦ ਨੂੰ ਰਿਲੈਕਸ ਕਰਦੇ ਹਨ ਹਰਭਜਨ ਮਾਨ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

ਵੀਡੀਓ ‘ਚ ਗਾਇਕਾ ਇੱਕ ਵਾਇਸ ਓਵਰ ‘ਤੇ ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਤੋਂ ਕੋਈ ਪੁੱਛਦਾ ਹੈ ਕਿ ਗਰੀਬੀ ‘ਚ ਤੂੰ ਆਪਣੇ ਪਤੀ ਦੇ ਨਾਲ ਰਹਿ ਸਕਦੀ ਹੈਂ, ਜਿਸ ‘ਤੇ ਮਿਸ ਪੂਜਾ ਕਹਿੰਦੀ ਹੈ ਕਿ ਹਾਂ।

Miss pooja image From instagram

ਹੋਰ ਪੜ੍ਹੋ : ਮਨਕਿਰਤ ਔਲਖ ਦਾ ਪੁੱਤਰ ਭਾਰਤ ਪਰਤਿਆ, ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’

ਜਿਸ ਤੋਂ ਬਾਅਦ ਇਹ ਸ਼ਖਸ ਦੂਜਾ ਵਾਲਾ ਪੁੱਛਦਾ ਹੈ ਕਿ ਤੂੰ ਪ੍ਰੇਸ਼ਾਨੀ ‘ਚ ਆਪਣੇ ਪਤੀ ਦੇ ਨਾਲ ਰਹਿ ਲਵੇਂਗੀ, ਜਿਸ ‘ਤੇ ਮਿਸ ਪੂਜਾ ਦਾ ਜਵਾਬ ਹੁੰਦਾ ਹੈ ਕਿ ਹਾਂ ਰਹਿ ਲਵਾਂਗੀ। ਜਿਸ ‘ਤੇ ਇਹ ਸ਼ਖਸ ਤੀਜਾ ਸਵਾਲ ਪੁੱਛਦਾ ਹੈ ਕਿ ਤੂੰ ਬਿਨ੍ਹਾਂ ਲੜੇ ਆਪਣੇ ਪਤੀ ਨਾਲ ਰਹਿ ਲਵੇਂਗੀ ।

Miss pooja image From instagram

ਜਿਸ ‘ਤੇ ਗਾਇਕਾ ਉੱਥੋਂ ਮੂੰਹ ਜਿਹਾ ਬਣਾ ਕੇ ਚਲੇ ਜਾਂਦੀ ਹੈ । ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਹੈ । ਮਿਸ ਪੂਜਾ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੀ ਨਜ਼ਰ ਆਉਂਦੀ ਹੈ ।ਜਿੱਥੋਂ ਦੀਆਂ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Miss Pooja (@misspooja)

Related Post