ਪਿਤਾ ਨੂੰ ਯਾਦ ਕਰਕੇ ਮਿਸ ਪੂਜਾ ਹੋਈ ਭਾਵੁਕ, ਦੱਸਿਆ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਨਾਲ ਖੜ੍ਹੇ ਰਹਿੰਦੇ ਸੀ ਪਾਪਾ

By  Lajwinder kaur October 21st 2020 11:46 AM -- Updated: October 21st 2020 12:18 PM

ਪੰਜਾਬੀ ਗਾਇਕਾ ਮਿਸ ਪੂਜਾ ਜਿਨ੍ਹਾਂ ਦੇ ਪਿਤਾ ਨੂੰ ਇਸ ਦੁਨੀਆ ਤੋਂ ਗਏ ਇੱਕ ਮਹੀਨਾ ਹੋ ਗਿਆ ਹੈ । ਜਿਸ ਦੇ ਚੱਲਦੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਬੀਤੇ ਦਿਨੀ ਇੱਕ ਭਾਵੁਕ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ ।

miss pooja instagram post for her late father

ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ- ‘ਪਾਪਾ ਤੁਹਾਡਾ ਹੱਸਦਾ ਹੋਏ ਚਿਹਰਾ ਮੈਂ ਹਮੇਸ਼ਾ ਮਿਸ ਕਰਾਂਗੀ ਤੇ ਜਦੋਂ ਵੀ ਕੋਈ ਮੁਸ਼ਕਿਲ ਹੁੰਦੀ ਸੀ ਤਾਂ ਤੁਸੀਂ ਕਹਿੰਦੇ ਸੀ ਕੋਈ ਨਾ ਮੈਂ ਕਰਦਾ ਕੁਝ । ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ 20 ਸਤੰਬਰ 2020 ਸੀ । ਤੁਹਾਡੀ ਬਹੁਤ ਯਾਦ ਆਉਂਦੀ ਹੈ ਪਾਪਾ’ ।

miss pooja with father

ਫੈਨਜ਼ ਕਮੈਂਟ ਕਰਕੇ ਮਿਸ ਪੂਜਾ ਨੂੰ ਹੌਸਲਾ ਦੇ ਰਹੇ ਨੇ ਤੇ ਹਿੰਮਤ ਰੱਖਣ ਦੀ ਗੱਲ ਕਰ ਰਹੇ ਨੇ । 27k ਤੋਂ ਵੱਧ ਰਿਐਕਸ਼ਨ ਇਸ ਪੋਸਟ ਉੱਤੇ ਆ ਚੁੱਕੇ ਨੇ ।

miss pooja pic

ਜੇ ਗੱਲ ਕਰੀਏ ਮਿਸ ਪੂਜਾ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਿਹਤਰੀਨ ਸਿੰਗਰਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਤਾਂ ਕਈ ਹਿੱਟ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੀ ਹੈ ।

Related Post