ਮਿਸ ਪੂਜਾ ਦੇ ਪਰਿਵਾਰ ‘ਚ ਆਈ ਨੰਨ੍ਹੀ ਪਰੀ,ਪ੍ਰਸ਼ੰਸਕਾਂ ਨਾਲ ਖੁਸ਼ੀ ਕੀਤੀ ਸਾਂਝੀ

By  Shaminder September 2nd 2019 09:49 AM

ਮਿਸ ਪੂਜਾ ਦੇ ਘਰ ਭਾਣਜੀ ਨੇ ਜਨਮ ਲਿਆ ਹੈ ਅਤੇ ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਕਿ “ਮਿਲੋ ਇਸ ਕਿਊਟ ਬੱਚੀ ਨੂੰ ਜੋ ਕਿ ਮੇਰੇ ਘਰ ‘ਚ ਨਵੀਂ ਪਰਿਵਾਰਕ ਮੈਂਬਰ ਹੈ ਪਰਵਾਨ ਕੌਰ” ।

ਹੋਰ ਵੇਖੋ:ਮਿਸ ਪੂਜਾ ਦੇ ਗੀਤ ‘ਪਾਸਵਰਡ’ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

https://www.instagram.com/p/B13VSz9A6c1/

ਮਿਸ ਪੂਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਦੀ ਖੁਸ਼ੀ ਸਾਂਝੀ ਕੀਤੀ ਹੈ ਆਪਣੀ ਭਾਣਜੀ ਦੀ ਇੱਕ ਕਿਊਟ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ।  ਫ਼ਿਲਹਾਲ ਮਿਸ ਪੂਜਾ ਦੀ ਇਹ ਭਾਣਜੀ ਹੈ ਜਾਂ ਫਿਰ ਭਤੀਜੀ ਇਹ ਤਾਂ ਉਹ ਹੀ ਦੱਸ ਸਕਦੇ ਹਨ ਪਰ ਪਰਿਵਾਰ ‘ਚ ਇਸ ਨਵੇਂ ਜੀਅ ਦੇ ਆਉਣ ਤੋਂ ਮਿਸ ਪੂਜਾ ਪੱਬਾਂ ਭਾਰ ਹਨ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਆਪਣੇ ਚਾਹੁਣ ਵਾਲਿਆਂ ਨਾਲ ਕਰ ਰਹੇ ਹਨ ।ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਉਹ ਆਪਣੇ ਪ੍ਰੋਫੈਸ਼ਨ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/B10_f1-gXCC/

ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ ।

Related Post