ਮਿਸ ਪੂਜਾ ਦੇ ਗੀਤ 'ਪਾਸਵਰਡ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 

Written by  Shaminder   |  July 19th 2019 11:18 AM  |  Updated: July 19th 2019 11:18 AM

ਮਿਸ ਪੂਜਾ ਦੇ ਗੀਤ 'ਪਾਸਵਰਡ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 

ਮਿਸ ਪੂਜਾ ਦਾ ਨਵਾਂ ਗੀਤ ਪਾਸਵਰਡ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ ਮਿਸ ਪੂਜਾ ਨੇ ਜਦਕਿ ਬੋਲ ਲਿਖੇ ਨੇ ਜੱਗੀ ਜੱਗੋਵਾਲ ਨੇ ਅਤੇ ਮਿਊਜ਼ਿਕ ਦਿੱਤਾ ਹੈ ਏ.ਕੇ.ਐੱਸ ਨੇ । ਇਸ ਗੀਤ 'ਚ ਦੋ ਦੋਸਤਾਂ ਵਿਚਾਲੇ ਨਰਾਜ਼ਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਦੂਜੇ ਨਾਲ ਨਰਾਜ਼ਗੀ ਚੱਲਦੀ ਹੈ ਅਤੇ ਰੁੱਸਣ ਮਨਾਉਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ।

ਹੋਰ ਵੇਖੋ:ਵਿਸ਼ਵ ਯੋਗ ਦਿਹਾੜੇ ‘ਤੇ ਮਿਸ ਪੂਜਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ

ਇਸ ਗੀਤ 'ਚ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਦੋਸਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਵੀ ਚਲਾਇਆ ਜਾ ਰਿਹਾ ਹੈ । ਮਿਸ ਪੂਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

https://www.instagram.com/p/Bz3IxARAQ-D/

ਗਾਇਕੀ ਦੇ ਨਾਲ-ਨਾਲ ਮਿਸ ਪੂਜਾ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਮਾਲ ਦਿਖਾਇਆ ਹੈ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network