ਗਾਇਕਾ ਮਿਸ ਪੂਜਾ ਨੇ ਆਪਣੇ ਆਉਣ ਵਾਲੇ ਗੀਤ ‘ਜੁਰਾਬਾਂ’ ਦਾ ਨਵਾਂ ਪੋਸਟਰ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

By  Lajwinder kaur May 31st 2021 12:55 PM -- Updated: May 31st 2021 12:57 PM

ਆਪਣੀ ਆਵਾਜ਼ ਦੇ ਨਾਲ ਹਰ ਇੱਕ ਨੂੰ ਕੀਲ ਲੈਣ ਵਾਲੀ ਗਾਇਕਾ ਮਿਸ ਪੂਜਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਬੈਕ-ਟੂ-ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ। ਬਹੁਤ ਜਲਦ ਉਹ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ ।

Miss Pooja-Juraban Image Source: Instagram

ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਕਰਵਾਇਆ ਨਵਾਂ ਫੋਟੋ ਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

miss pooja shared new image of juraban poster with fans Image Source: Instagram

ਉਨ੍ਹਾਂ ਨੇ ਆਪਣੇ ਨਵੇਂ ਆਉਣ ਵਾਲੇ ਗੀਤ ਜੁਰਾਬਾਂ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਗਾਣੇ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ- ‘ਜੁਰਾਬਾਂ ਰਿਲੀਜ਼ ਹੋ ਰਿਹਾ ਹੈ 7 ਜੂਨ 2021 !!! Save the date ?’ । ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

Miss pooja Image Source: Instagram

ਇਸ ਗੀਤ ਦੇ ਬੋਲ ਮੋਨੇਵਾਲਾ ਨੇ ਲਿਖੇ ਨੇ ਤੇ ਮਿਊਜ਼ਿਕ YoungArmy ਦਾ ਹੋਵੇਗਾ । ਇਸ ਗੀਤ ‘ਚ ਐਕਟਰ ਅਮਰਦੀਪ ਫੋਗਾਟ ਫੀਚਰਿੰਗ ਕਰਦੇ ਹੋਇਆ ਨਜ਼ਰ ਆਵੇਗਾ। ਸਰਦਾਰ ਫ਼ਿਲਮਜ਼ ਵੱਲੋਂ ਗਾਏ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ।  ਇਹ ਪੂਰਾ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਸੱਤ ਜੂਨ ਨੂੰ ਰਿਲੀਜ਼ ਹੋਵੇਗਾ। ਗਾਇਕਾ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਹਾਲ ਹੀ ‘ਚ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

View this post on Instagram

 

A post shared by Miss Pooja (@misspooja)

Related Post