ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ 'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ

By  Lajwinder kaur March 30th 2022 11:40 AM -- Updated: March 30th 2022 12:04 PM

ਪੂਰੀ ਦੁਨੀਆ ‘ਚ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਨ ਵਾਲੀ ਮੁਟਿਆਰ ਯਾਨੀਕਿ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ Harnaaz Kaur Sandhu ਅੱਜ ਚੰਡੀਗੜ੍ਹ ਪਹੁੰਚੀ ਹੋਈ ਹੈ। ਇਸ ਖ਼ਾਸ ਮੌਕੇ ‘ਤੇ ਉਹ ਪੰਜਾਬੀ ਸੂਟ ‘ਤੇ ਫੁਲਕਾਰੀ ਵਿੱਚ ਨਜ਼ਰ ਆਈ, ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ।

'People don't know I'm allergic to gluten', says Miss Universe 2021 Harnaaz Sandhu on body-shaming Image Source: Press Conference

ਜਿੱਥੇ ਉਹ ਸੀ.ਐੱਮ ਭਗਵੰਤ ਮਾਨ ਨੂੰ ਮਿਲੀ ਤੇ ਉਨ੍ਹਾਂ ਨੇ ਕਿਹਾ ਕਿ ਸੀ.ਐੱਮ ਭਗਵੰਤ ਮਾਨ ਨੂੰ ਮਿਲਕੇ ਚੰਗਾ ਲੱਗਿਆ । ਉਨ੍ਹਾਂ ਨੇ ਦੱਸਿਆ ਕਿ ਉਹ ਭਗਵੰਤ ਮਾਨ ਦੀ ਫ਼ੈਨ ਹੈ ।

Harnaaz Kaur Sandhu Image Source- Instagram

ਉਨ੍ਹਾਂ ਨੇ ਸੀ.ਐੱਮ ਭਗਵੰਤ ਮਾਨ ਨਾਲ ਬਹੁਤ ਸਾਰੇ ਮੁੱਦਿਆਂ ਉੱਤੇ ਗੱਲ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ੇ ਉੱਤੇ ਵੀ ਚਰਚਾ ਕੀਤੀ। ਹਰਨਾਜ਼ ਪੰਜਾਬ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਬਾਲੀਵੁੱਡ ‘ਚ ਉਹ ਏਨੀਂ ਜਲਦੀ ਨਹੀਂ ਆਉਣਾ ਚਾਹੁੰਦੀ, ਉਹ ਇੱਕ ਸਾਲ ਤੋਂ ਬਾਅਦ ਫ਼ਿਲਮੀ ਕਰੀਅਰ ਬਾਰੇ ਸੋਚੇਗੀ।

On Miss Universe competition:ਹਰਨਾਜ਼ ਸੰਧੂ ਨੇ ਮਿਸਯੂਨੀਵਰਸ competition ਬਾਰੇ ਦੱਸਿਆ ਕਿ ਇਹ ਕੰਪੀਟੀਸ਼ਨ ਮੇਰਾ ਖੁਦ ਦੇ ਨਾਲ ਹੀ ਸੀ । ਉਨ੍ਹਾਂ ਨੇ ਕਿਹਾ ਕਿ ਲੋਕ ਤਾਂ ਬਹੁਤ ਕੁਝ ਬੋਲਦੇ ਨੇ। ਉਨ੍ਹਾਂ ਨੇ ਆਪਣੇ ਪਤਲੇ ਹੋਣ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਆਟੇ ਤੋਂ ਅਲਰਜੀ ਹੈ ਜਿਸ ਕਰਕੇ ਉਹ ਆਟਾ ਨਹੀਂ ਖਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ Body shaming  ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ।

ਦੱਸ ਦਈਏ ਇੱਕ ਲੰਬੇ ਅਰਸੇ ਤੋਂ ਬਾਅਦ ‘Miss Universe 2021’ ਦਾ ਖਿਤਾਬ ਇੰਡੀਆ ਆਇਆ, ਜਿਸ ਨੂੰ ਪੰਜਾਬ ਦੀ ਹਰਨਾਜ਼ ਸੰਧੂ (Harnaaz Sandhu ) Miss Universe 2021 ਬਣਕੇ ਲੈ ਕੇ ਆਈ । ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ ਜਿਸ ਤੋਂ 21 ਸਾਲ ਬਾਅਦ ਦੇ ਲੰਬੇ ਅਰਸੇ ਤੋਂ ਬਾਅਦ ਤਾਜ ਇੰਡੀਆ ਕੋਲ ਆਇਆ ਹੈ। ਹਰਨਾਜ਼ ਦੀ ਜਿੱਤ ਉੱਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਮੁਬਾਰਕਾਂ ਦਿੱਤੀਆਂ ਸਨ। ਮਿਸ ਯੂਨੀਵਰਸ  ਦਾ ਖਿਤਾਬ ਜਿੱਤਣ ਵਾਲੀਆਂ ਹੋਰਨਾਂ ਹੀਰੋਇਨਾਂ ਵਾਂਗ ਹਰਨਾਜ਼ ਨੂੰ ਫ਼ਿਲਮਾਂ ‘ਚ ਆਉਣ ਦੀ ਕੋਈ ਕਾਹਲੀ ਨਹੀਂ ਹੈ। ਉਹ ਹਾਲੇ ਹੋਰਨਾਂ ਕੰਮਾਂ ‘ਚ ਰੁੱਝੀ ਹੋਈ ਹੈ । ਜਿਸ ਕਰਕੇ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਜਾਵੇਗੀ। ਏਨੀਂ ਦਿਨੀਂ ਉਹ ਭਾਰਤ ਆਈ ਹੋਈ ਹੈ।

Related Post