ਰਿਲੀਜ਼ ਹੁੰਦੇ ਹੀ ਛਾਇਆ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਟ੍ਰੇਲਰ,'ਵੇਖਦਿਆਂ ਖੜੇ ਹੋ ਜਾਂਦੇ ਨੇ ਰੌਂਗਟੇ' 

By  Shaminder July 18th 2019 04:53 PM

ਅਕਸ਼ੈ ਕੁਮਾਰ ਦੀ ਫ਼ਿਲਮ ਮੰਗਲ ਮਿਸ਼ਰਨ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਅਕਸ਼ੈ ਨੇ ਟਵੀਟ ਨੇ ਟਵੀਟ ਦੇ ਜ਼ਰੀਏ ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਕੀਤਾ ਹੈ । ਟ੍ਰੇਲਰ ਜਾਰੀ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ ਕਿ 'ਇਹ ਸਿਰਫ਼ ਕਹਾਣੀ ਨਹੀਂ ਬਲਕਿ ਮਿਸਾਲ ਹੈ । ਇੱਕ ਨਾਮੁਨਕਿਨ ਸੁਫ਼ਨੇ ਦੀ ,ਜਿਸ ਨੂੰ ਇੰਡੀਆ ਨੇ ਮੁਨਕਿਨ ਕਰ ਵਿਖਾਇਆ ਹੈ । ਆਪਣੇ ਟਵੀਟ 'ਚ ਅਕਸ਼ੈ ਕੁਮਾਰ ਨੇ ਫ਼ਿਲਮ ਦੇ ਕਲਾਕਾਰਾਂ ਨੂੰ ਵੀ ਟੈਗ ਕੀਤਾ ਹੈ ।

https://twitter.com/akshaykumar/status/1151767517733511168

ਲੋਕ ਵੀ ਇਸ ਫ਼ਿਲਮ ਦੇ ਟ੍ਰੇਲਰ ਦੀ ਤਾਰੀਫ਼ ਕਰ ਰਹੇ ਹਨ ।ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਟ੍ਰੇਲਰ ਵੇਖ ਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ । ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਸਿੱਖਾਂ 'ਤੇ ਅਧਾਰਿਤ ਫ਼ਿਲਮ ਕੇਸਰੀ 'ਚ ਕੰਮ ਕਰ ਚੁੱਕੇ ਨੇ ਅਤੇ ਇਸ ਫ਼ਿਲਮ ਨੇ ਕਮਾਈ ਦੇ ਰਿਕਾਰਡ ਤੋੜ ਦਿੱਤੇ ਸਨ ਅਤੇ ਹੁਣ ਅਕਸ਼ੈ ਆਪਣੀ ਨਵੀਂ ਫ਼ਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ ।

https://twitter.com/AkshayK24x7/status/1151772879521869824

Related Post