ਜੋਸ਼ ਨਾਲ ਭਰਿਆ ‘ਮਿੱਟੀ- ਵਿਰਾਸਤ ਬੱਬਰਾਂ ਦੀ’ ਦਾ ਟਾਈਟਲ ਟਰੈਕ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur July 24th 2019 10:53 AM

‘ਮਿੱਟੀ ਵਿਰਾਸਤ ਬੱਬਰਾਂ ਦੀ’ ਦਾ ਟਾਈਟਲ ਟਰੈਕ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਰਗਾਂ ‘ਚ ਜੋਸ਼ ਭਰਨ ਵਾਲੇ ਮਿੱਟੀ ਗਾਣੇ ਨੂੰ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਪੰਜਾਬ ਦੀ ਮਿੱਟੀ ਦੀ ਅਹਿਮੀਅਤ ਨੂੰ ਬਿਆਨ ਕਰ ਰਹੇ ਗੀਤ ਦੇ ਬੋਲ ਧਰਮਬੀਰ ਭੰਗੂ ਦੀ ਕਲਮ ‘ਚੋਂ ਨਿਕਲੇ ਨੇ। ਇਸ ਗੀਤ ‘ਚ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਦੀ ਸਰਕਾਰ ਨੂੰ ਵੰਗਾਰਿਆ ਗਿਆ ਹੈ।

ਹੋਰ ਵੇਖੋ:ਅੱਸੀ ਦੇ ਦਹਾਕੇ ਦੀ ਲੁੱਕ ‘ਚ ਨਜ਼ਰ ਆਈ ਸਿੰਮੀ ਚਾਹਲ, ਦੇਖੋ ਤਸਵੀਰਾਂ

ਇਸ ਗੀਤ ਨੂੰ ਟਾਇਮ ਮਿਊਜ਼ਿਕ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਫ਼ਿਲਮ ਦੇ ਨਾਇਕਾਂ ਉੱਤੇ ਫਿਲਮਾਇਆ ਗਿਆ ਹੈ। ਦੱਸ ਦਈਏ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਫ਼ਿਲਮ ਨੂੰ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ। ਇਹ ਫ਼ਿਲਮ ‘ਚ ਆਜ਼ਾਦੀ ਵੇਲੇ ਦੇ ਸਮੇਂ ਤੇ ਅੱਜ ਦੇ ਸਮੇਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ, ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।

View this post on Instagram

 

MITTI VICH JAMME APAN MITTI VICH MARNA AA ...........Gud luck team MITTI ?? Sun k daseo gana kida lagga

A post shared by Ranjit Bawa (@ranjitbawa) on Jul 23, 2019 at 9:08pm PDT

ਇਸ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰੇ ਕੁਲਜਿੰਦਰ ਸਿੰਘ ਸਿੱਧੂ, ਲਖਵਿੰਦਰ ਕੰਡੋਲਾ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਅਤੇ ਅਨੀਤਾ ਸਵਦੀਸ਼ ਵਰਗੇ ਕਲਾਕਾਰ ਨਜ਼ਰ ਆਉਣਗੇ। ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਹ ਫ਼ਿਲਮ 23 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post