ਮੁਹੰਮਦ ਰਫ਼ੀ ਨੇ ਆਪਣੇ ਡਰਾਈਵਰ ਨੂੰ ਉਸ ਸਮੇਂ ਖਰੀਦ ਕੇ ਗਿਫਟ ਕੀਤੀ ਸੀ ਟੈਕਸੀ, ਦਿਲਚਸਪ ਹੈ ਵਜ੍ਹਾ

By  Rupinder Kaler September 19th 2020 05:42 PM

ਮੁਹੰਮਦ ਰਫ਼ੀ ਦੀ ਆਵਾਜ਼ ਕਈ ਗਾਇਕਾਂ ਦੀ ਪ੍ਰੇਰਣਾ ਬਣੀ ਹੈ । ਮੁਹੰਮਦ ਰਫੀ ਜਿੰਨੇ ਵਧੀਆ ਗਾਇਕ ਸਨ ਓਨੇਂ ਹੀ ਵਧੀਆ ਇਨਸਾਨ ਸਨ । ਰਫੀ ਬਹੁਤ ਹੀ ਨੇਕਦਿਲ ਤੇ ਭਾਵੁਕ ਵਿਅਕਤੀ ਸਨ । ਉਹ ਅਕਸਰ ਕਈ ਮਾਮਲਿਆਂ ਵਿੱਚ ਲੋਕਾਂ ਦੀ ਮਦਦ ਵੀ ਕਰਦੇ ਸਨ । ਜਿਸ ਦਾ ਜ਼ਿਕਰ ਅਕਸਰ ਉਹਨਾਂ ਦੇ ਚਾਹੁਣ ਵਾਲੇ ਕਰ ਦਿੰਦੇ ਹਨ ।ਹਾਲ ਹੀ ਵਿੱਚ ਅਨੂੰ ਕਪੂਰ ਨੇ ਰਫੀ ਸਾਹਿਬ ਦਾ ਇੱਕ ਕਿੱਸਾ ਸ਼ੇਅਰ ਕੀਤਾ ਹੈ ।

ਅਨੂੰ ਕਪੂਰ ਨੇ ਰਫ਼ੀ ਨੂੰ ਯਾਦ ਕਰਕੇ ਕਿਹਾ ਕਿ ਰਫ਼ੀ ਸਾਹਿਬ ਨੇ ਇੱਕ ਵਾਰ ਇਮਪੋਰਟਡ ਅਮਰੀਕੀ ਕਾਰ ਇੰਪਾਲਾ ਖਰੀਦੀ ਸੀ । ਉਸ ਸਮੇਂ ਦੇਸ਼ ਵਿੱਚ ਕੁਝ ਹੀ ਲੋਕ ਸਨ ਜਿਨਂ੍ਹਾ ਕੋਲ ਇਹ ਕਾਰ ਸੀ । ਇਹ ਕਾਰ ਰਾਈਟ ਹੈਂਡ ਕਾਰ ਸੀ । ਉਹਨਾਂ ਦਾ ਡਰਾਈਵਰ ਸੁਲਤਾਨ ਰਾਈਟ ਹੈਂਡ ਕਾਰ ਨਹੀਂ ਚਲਾ ਸਕਦਾ ਸੀ ।

ਗਾਇਕਾ ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ, ਕਿਹਾ ਵੱਡੇ ਭਰਾ ਥੰਮ ਹੁੰਦੇ ਨੇ ਤੇ ਉਨ੍ਹਾਂ ਦਾ ਵਿਛੋੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ

ਗਾਇਕ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਕਹੀ ਵੱਡੀ ਗੱਲ

 Mohammad Rafi

ਇਸ ਲਈ ਅਜਿਹੇ ਡਰਾਈਵਰ ਦੀ ਭਾਲ ਸ਼ੁਰੂ ਹੋ ਗਈ ਜਿਹੜਾ ਇਹ ਕਾਰ ਚਲਾ ਸਕੇ । ਰਫੀ ਨੂੰ ਨਵਾਂ ਡਰਾਈਵਰ ਮਿਲ ਗਿਆ, ਪਰ ਉਹਨਾਂ ਨੇ ਪੁਰਾਣੇ ਡਰਾਈਵਰ ਨੂੰ ਖਾਲੀ ਹੱਥ ਜਾਣ ਨਹੀਂ ਦਿੱਤਾ ।

ਰਫ਼ੀ ਨੇ ਸੁਲਤਾਨ ਲਈ ਉਸ ਸਮੇਂ 70 ਹਜ਼ਾਰ ਰੁਪਏ ਦੀ ਟੈਕਸੀ ਖਰੀਦੀ ਤਾਂ ਕਿ ਉਹ ਆਪਣਾ ਘਰ ਦਾ ਖਰਚਾ ਚਲਾ ਸਕੇ । ਅਨੂੰ ਨੇ ਦੱਸਿਆ ਕਿ ਹੁਣ ਸੁਲਤਾਨ ਕੋਲ 12 ਟੈਕਸੀਆਂ ਹਨ ।

Related Post