ਰਜਵਾੜਿਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਇਹ ਅਦਾਕਾਰਾ,ਗੁਪਤ ਤਰੀਕੇ ਨਾਲ ਕਰਵਾਈ ਸੀ ਮੰਗਣੀ

By  Shaminder October 14th 2019 04:29 PM

ਅਦਾਕਾਰਾ ਮੋਹਿਨਾ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੀ ਹੈ । ਉਨ੍ਹਾਂ ਦੇ ਵਿਆਹ ਦੌਰਾਨ ਕੀਤੀਆਂ ਜਾਣ ਵਾਲੀਆਂ ਕੁਝ ਰਸਮਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ ।ਜਿਸ 'ਚ ਮੋਹਿਨਾ ਕਾਫੀ ਸੋਹਣੀ ਲੱਗ ਰਹੀ ਹੈ । ਇਹ ਤਸਵੀਰਾਂ ਉਸ ਦੀ ਮਹਿੰਦੀ ਸੈਰੇਮਨੀ ਦੀਆਂ ਹਨ । ਜਿਸ 'ਚ ਉਸ ਨੇ ਭਾਰੇ ਝੁਮਕੇ,ਨੱਥ ਅਤੇ ਟਿੱਕਾ ਲਾਇਆ ਹੋਇਆ ਸੀ ।

ਹੋਰ ਵੇਖੋ:ਰਿਆਲਿਟੀ ਸ਼ੋਅ ‘ਚੋਂ ਨਿਕਲਦਿਆਂ ਹੀ ਅਦਾਕਾਰਾ ਦਲਜੀਤ ਕੌਰ ਨੇ ਖੋਲੇ ਸ਼ੋਅ ਦੇ ਭੇਦ,ਕੀਤੇ ਕਈ ਖੁਲਾਸੇ

mohena singh के लिए इमेज परिणाम

ਇਸ ਦੌਰਾਨ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਕਈ ਅਦਾਕਾਰ ਵੀ ਉਸ ਦੀ ਮਹਿੰਦੀ ਸੈਰੇਮਨੀ 'ਤੇ ਪਹੁੰਚੇ ਹੋਏ ਸਨ ।ਮੋਹਿਨਾ ਦੀ ਇਸੇ ਸਾਲ ਫਰਵਰੀ 'ਚ ਮੰਗਣਾ ਹੋਇਆ ਸੀ । ਦੱਸ ਦਈਏ ਕਿ ਉਹ ਇੱਕ ਰਜਵਾੜਿਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ ।

https://www.instagram.com/p/B3lsVQOj2vn/

ਉਹ ਮੱਧ ਪ੍ਰਦੇਸ਼ ਦੇ ਰੀਵਾ ਦੀ ਰਾਜ ਕੁਮਾਰੀ ਹੈ । ਮੋਹਿਨਾ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕੀਰਤੀ ਸਿੰਘਾਨੀਆ ਦਾ ਕਿਰਦਾਰ ਨਿਭਾ ਚੁੱਕੀ ਹੈ ਅਤੇ ਫ਼ਿਲਮਾਂ 'ਚ ਵੀ ਕਿਸਮਤ ਆਜ਼ਮਾ ਰਹੀ ਹੈ । ਫ਼ਿਲਹਾਲ ਉਹ ਇੱਕ ਫ਼ਿਲਮ 'ਚ ਨਜ਼ਰ ਵੀ ਆ ਚੁੱਕੀ ਹੈ ।

mohena singh के लिए इमेज परिणाम

ਦੱਸ ਦਈਏ ਕਿ ਮੋਹਿਨਾ ਅੱਜ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ ਉਸ ਦਾ ਵਿਆਹ ਉੱਤਰਾਖੰਡ ਦੇ ਕੈਬਿਨੇਟ ਮੰਤਰੀ ਅਤੇ ਅਧਿਆਤਮਿਕ ਗੁਰੂ ਸਤਪਾਲ ਮਹਾਰਾਜ ਦੇ ਛੋਟੇ ਪੁੱਤਰ ਸੁਯੱਸ਼ ਰਾਵਤ ਨਾਲ ਹੋਣ ਜਾ ਰਿਹਾ ਹੈ ।

Related Post