ਮਾਡਲ ਤੇ ਅਦਾਕਾਰਾ ਤਨਵੀ ਨਾਗੀ ਤੇ ਫ਼ਿਲਮ ਪ੍ਰੋਡਿਊਸਰ ਮੋਹਿਤ ਨੇ ਕਰਵਾਈ ਮੰਗਣੀ
Rupinder Kaler
October 11th 2019 02:02 PM
ਮਾਡਲ ਤੇ ਅਦਾਕਾਰਾ ਤਨਵੀ ਨਾਗੀ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਖੁਸ਼ ਖ਼ਬਰੀ ਦੇ ਰਹੀ ਹੈ । ਜਿੱਥੇ ਉਹ ਛੇਤੀ ਆਉਣ ਵਾਲੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਵਿੱਚ ਨਜ਼ਰ ਆਵੇਗੀ ਉੱਥੇ ਤਨਵੀ ਨਾਗੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ ਖ਼ਬਰੀ ਦਿੱਤੀ ਹੈ । ਤਨਵੀ ਨਾਗੀ ਛੇਤੀ ਹੀ ਵਿਆਹ ਦੇ ਬੰਦਨ ਵਿੱਚ ਬੱਝਣ ਜਾ ਰਹੀ ਹੈ ।