ਮਾਡਲ ਤੇ ਅਦਾਕਾਰਾ ਤਨਵੀ ਨਾਗੀ ਤੇ ਫ਼ਿਲਮ ਪ੍ਰੋਡਿਊਸਰ ਮੋਹਿਤ ਨੇ ਕਰਵਾਈ ਮੰਗਣੀ

Written by  Rupinder Kaler   |  October 11th 2019 02:02 PM  |  Updated: October 11th 2019 02:02 PM

ਮਾਡਲ ਤੇ ਅਦਾਕਾਰਾ ਤਨਵੀ ਨਾਗੀ ਤੇ ਫ਼ਿਲਮ ਪ੍ਰੋਡਿਊਸਰ ਮੋਹਿਤ ਨੇ ਕਰਵਾਈ ਮੰਗਣੀ

ਮਾਡਲ ਤੇ ਅਦਾਕਾਰਾ ਤਨਵੀ ਨਾਗੀ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਖੁਸ਼ ਖ਼ਬਰੀ ਦੇ ਰਹੀ ਹੈ । ਜਿੱਥੇ ਉਹ ਛੇਤੀ ਆਉਣ ਵਾਲੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਵਿੱਚ ਨਜ਼ਰ ਆਵੇਗੀ ਉੱਥੇ ਤਨਵੀ ਨਾਗੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ ਖ਼ਬਰੀ ਦਿੱਤੀ ਹੈ । ਤਨਵੀ ਨਾਗੀ ਛੇਤੀ ਹੀ ਵਿਆਹ ਦੇ ਬੰਦਨ ਵਿੱਚ ਬੱਝਣ ਜਾ ਰਹੀ ਹੈ ।

https://www.instagram.com/p/B3bIQ5bnRQR/

ਤਨਵੀ ਨਾਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਹਨਾਂ ਨੇ ਫ਼ਿਲਮ ਨਿਰਮਾਤਾ ਮੋਹਿਤ ਬਨਵੈਤ ਨਾਲ ਮੰਗਣੀ ਕਰਵਾਈ ਹੈ ।ਤਨਵੀ ਨਾਗੀ ਪਹਿਲੀ ਵਾਰ ਮੋਹਿਤ ਦੀ ਫ਼ਿਲਮ 'Once Upon a Time in Amritsar' ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਰਾਹੀਂ ਉਹਨਾਂ ਨੇ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ ।

ਖ਼ਬਰਾਂ ਦੀ ਮੰਨੀਤੇ ਤਾਂ ਤਨਵੀ ਨਾਗੀ ਉਦੋਂ ਤੋਂ ਹੀ ਮੋਹਿਤ ਨੂੰ ਡੇਟ ਕਰ ਰਹੀ ਸੀ । ਖ਼ਬਰਾਂ ਭਾਵੇਂ ਜੋ ਵੀ ਹੋਣ ਪਰ ਇਹ ਪੱਕਾ ਹੈ ਕਿ ਪਾਲੀਵੁੱਡ ਦੀ ਇਹ ਜੋੜੀ ਛੇਤੀ ਹੀ ਵਿਆਹ ਦੇ ਬੰਦਨ ਵਿੱਚ ਬੱਝਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network