ਆਪਣੇ ਵਿਆਹ ਵਿੱਚ ਪਤੀ ਨਾਲ ਖੂਬ ਨੱਚੀ ਅਦਾਕਾਰਾ ਮੋਨਾ ਸਿੰਘ, ਵੀਡੀਓ ਵਾਇਰਲ
Rupinder Kaler
December 28th 2019 11:14 AM
ਟੀਵੀ ਅਦਾਕਾਰਾ ਮੋਨਾ ਸਿੰਘ 27 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ । ਉਹਨਾਂ ਨੇ ਦੱਖਣੀ ਭਾਰਤ ਦੇ ਬੈਂਕਰ ਸ਼ਿਆਮ ਨਾਲ ਸੱਤ ਫੇਰੇ ਲਏ ਹਨ। ਮੋਨਾ ਸਿੰਘ ਤੇ ਸ਼ਿਆਮ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ । ਇਹ ਵਿਆਹ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਇਆ । ਮੋਨਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਗਈਆਂ ਹਨ ਤੇ ਇੰਟਰਨੈੱਟ ਤੇ ਖੂਬ ਵਾਇਰਲ ਵੀ ਹੋ ਰਹੀਆਂ ਹਨ ।