ਮਨੀ ਔਜਲਾ- ‘ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ, ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ’

By  Lajwinder kaur June 28th 2019 11:00 AM -- Updated: June 28th 2019 11:01 AM

ਪੰਜਾਬੀ ਗਾਇਕ ਮਨੀ ਔਜਲਾ ਜੋ ਕਿ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ। ਉਨ੍ਹਾਂ ਵੱਲੋਂ ਗਾਏ ਗੀਤ ਹੀ ਉਨ੍ਹਾਂ ਦੀ ਅਸਲ ਪਹਿਚਾਣ ਹਨ। ਮਨੀ ਔਜਲਾ ਨੂੰ ਇਹ ਪ੍ਰਸਿੱਧੀ ਇਸ ਤਰ੍ਹਾਂ ਹੀ ਨਹੀਂ ਮਿਲੀ ਇਸ ਨੂੰ ਹਾਸਿਲ ਕਰਨ ਲਈ ਮਨੀ ਨੇ ਸਖ਼ਤ ਮਿਹਨਤ ਕੀਤੀ ਹੈ। ਉਹ ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦੇ ਚੁੱਕੇ ਹਨ।

View this post on Instagram

 

ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ। ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ।

A post shared by Money Aujla (@moneyaujla) on Jun 27, 2019 at 6:32am PDT

ਗਾਇਕ ਮਨੀ ਔਜਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ।

ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ।’

 

View this post on Instagram

 

Can you believe that London was filmed SIX YEARS AGO ? Thanks a lot everyone you’re still giving this much love to this song and is still played everywhere! Thanks a lot to whole team @yyhsofficial @nesdijones #pargatsinghlidhran #rswami @anupkumar.in @speedrecords Thank you for being a part of this journey. #london #moneyaujla #yoyohoneysingh #nesdijones #pargatsinghlidhran

A post shared by Money Aujla (@moneyaujla) on Jun 17, 2019 at 8:35am PDT

ਹੋਰ ਵੇਖੋ:ਢਿੱਡ ਭਰਨ ਲਈ ਇਹ ਛੋਟਾ ਬੱਚਾ ਵਜਾਉਂਦਾ ਹੈ ਢੋਲਕੀ, ਪਰ ਬੱਚੇ ਦਾ ਇਹ ਹੁਨਰ ਪਾਉਂਦਾ ਹੈ ਵੱਡਿਆਂ ਨੂੰ ਮਾਤ, ਦੇਖੋ ਵਾਇਰਲ ਵੀਡੀਓ

ਉਨ੍ਹਾਂ ਦੀ ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਲੰਮੇ ਸਮੇਂ ਦੇ ਅੰਤਰਾਲ ਤੋਂ ਬਾਅਦ ਹੀ ਕੋਈ ਗੀਤ ਲੈ ਕੇ ਆਉਂਦੇ ਹਨ। ਉਨ੍ਹਾਂ ਵੱਲੋਂ ਪੋਸਟ ਕੀਤੀ ਸਤਰਾਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਹ ਆਪਣੇ ਹੀ ਅੰਦਾਜ਼ ‘ਚ ਰਹਿਣਾ ਪਸੰਦ ਕਰਦੇ ਨੇ।

ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ‘ਗੋਰੀ ਲੰਡਨ ਤੋਂ ਆਈ ਲੱਗਦੀ’ ਤੇ ‘ਦਸੰਬਰ’, ‘ਸਿਫਤਾਂ’, ‘ਮੋਰਨੀ’, ‘ਲੈਕਚਰ 2’, ‘ਲਲਕਾਰੇ’,  ‘ਰੋਕਾ’ ਸਮੇਤ ਕਈ ਹੋਰ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਤੇ ਇਹਨਾਂ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ। ਮਨੀ ਔਜਲਾ ਨੇ ਗਾਇਕੀ ਦੇ ਨਾਲ ਬਤੌਰ ਸੰਗੀਤਕਾਰ ਵੀ ਖੂਬ ਨਾਂਅ ਚਮਕਾਇਆ ਹੋਇਆ ਹੈ।

Related Post